ਦਿੱਲੀ: ਐਸ ਐਚ ਓ ਦੀ ਕੁਰਸੀ ਤੇ ਬੈਠੀ ਰਾਧੇ ਮਾਂ, ਹੱਥ ਜੋੜ ਕੇ ਖੜ੍ਹੇ ਰਹੇ ਪੁਲੀਸ ਅਧਿਕਾਰੀ

ਨਵੀਂ ਦਿੱਲੀ, 5 ਅਕਤੂਬਰ (ਸ.ਬ.) ਦਿੱਲੀ ਦੇ ਵਿਵੇਕ ਵਿਹਾਰ ਥਾਣੇ ਦੀ ਇਕ ਹੈਰਾਨ ਕਰ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ| ਫੋਟੋ ਵਿੱਚ ਵਿਵਾਦਪੂਰਨ ਧਰਮ ਗੁਰੂ ਰਾਧੇ ਮਾਂ ਥਾਣੇ ਵਿੱਚ ਐਸ.ਐਚ.ਓ. ਦੀ ਕੁਰਸੀ ਤੇ ਬੈਠੀ ਦਿੱਸ ਰਹੀ ਹੈ| ਥਾਣੇ ਦੇ ਕਮਰੇ ਵਿੱਚ ਕੁਝ ਪੁਲੀਸ ਵਾਲੇ ਹੱਥ ਜੋੜ ਕੇ ਖੜ੍ਹੇ ਹਨ|
ਥਾਣੇ ਵਿੱਚ ਕੁਝ ਭਗਤ ਵੀ ਇਕੱਠੇ ਹੋਏ, ਜਿਨ੍ਹਾਂ ਨੇ ਰਾਧੇ ਮਾਂ ਦੇ ਨਾਂ ਦੇ ਜੈਕਾਰੇ ਲਾਏ| ਇੰਨਾ ਹੀ ਨਹੀਂ ਵਰਦੀ ਪਾਏ ਐਸ.ਐਚ.ਓ. ਸੰਜੇ ਸ਼ਰਮਾ ਵੀ ਇਕ ਭਗਤ ਦੀ ਮੁਦਰਾ ਵਿੱਚ ਹੱਥ ਜੋੜ ਕੇ ਰਾਧੇ ਮਾਂ ਦੇ ਸਾਹਮਣੇ ਖੜ੍ਹੇ ਰਹੇ| ਐਸ.ਐਚ.ਓ. ਨੇ ਵਰਦੀ ਦੇ ਉਪਰ ਲਾਲ ਰੰਗ ਦੇ ਚੁੰਨੀ ਪਾਈ ਰੱਖੀ ਹੈ| ਇਸ ਫੋਟੋ ਦੇ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ ਕਿ ਥਾਣੇ ਵਿੱਚ ਰਾਧੇ ਮਾਂ ਦੇ ਅੱਗੇ ਕਾਨੂੰਨ ਨਤਮਸਤਕ ਹੋ ਗਿਆ|  ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਨਵਰਾਤਿਆਂ ਦੌਰਾਨ ਅਸ਼ਟਮੀ ਦੇ ਦਿਨ ਦੀ ਹੈ| ਉਥੇ ਹੀ ਜਦੋਂ ਐਸ.ਐਚ.ਓ. ਤੋਂ ਇਸ ਤਸਵੀਰ ਬਾਰੇ ਪੁੱਛਿਆ ਗਿਆ ਤਾਂ ਉਹ ਚੁੱਪਚਾਪ ਨਿਕਲ ਗਏ| ਥਾਣੇ ਦੇ ਇਕ ਕਾਂਸਟੇਬਲ ਨੇ ਕਿਹਾ ਕਿ ਰਾਧੇ ਮਾਂ ਰਾਮਲੀਲਾ ਵਿੱਚ ਆਈ ਸੀ| ਕਾਫੀ ਭੀੜ ਜੁਟਣ ਕਾਰਨ ਐਸ.ਐਚ.ਓ. ਸੰਜੇ ਸ਼ਰਮਾ ਉਨ੍ਹਾਂ ਨੂੰ ਥਾਣੇ ਲੈ ਗਏ|  ਜ਼ਿਕਰਯੋਗ ਹੈ ਕਿ ਰਾਧੇ ਮਾਂ ਤੇ ਦਾਜ ਉਤਪੀੜਨ, ਯੌਨ ਉਤਪੀੜਨ ਅਤੇ ਧਮਕਾਉਣ ਸਮੇਤ ਕਈ ਤਰ੍ਹਾਂ ਦੋਸ਼ ਲਾਏ ਹੋਏ ਹਨ ਅਤੇ ਹਾਲ ਹੀ ਵਿੱਚ ਸੰਤਾਂ ਦੀ ਇਕ ਸੰਸਥਾ ਨੇ ਉਨ੍ਹਾਂ ਨੂੰ ਫਰਜ਼ੀ ਸੰਤ ਐਲਾਨ ਕੀਤਾ ਹੈ|

Leave a Reply

Your email address will not be published. Required fields are marked *