ਦਿੱਲੀ: ਕੇਜਰੀਵਾਲ ਨੂੰ ਪਟਿਆਲਾ ਹਾਊਸ ਕੋਰਟ ਤੋਂ ਮਿਲੀ ਵੱਡੀ ਰਾਹਤ

ßਨਵੀਂ ਦਿੱਲੀ, 24 ਦਸੰਬਰ (ਸ.ਬ.) ਦਿੱਲੀ ਦੀ ਇਕ ਅਦਾਲਤ ਨੇ ਸਾਲ 2013 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਇਕ ਸਹੁੰ ਪੱਤਰ ਵਿੱਚ ਕਥਿਤ ਗਲਤ ਜਾਣਕਾਰੀ ਦੇਣ ਦੇ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਅੱਜ ਮਨਜ਼ੂਰ ਕਰ ਲਈ| ਮੈਜਿਸਟ੍ਰੇਟ ਆਸ਼ੀਸ਼ ਗੁਪਤਾ ਨੇ ਕੇਜਰੀਵਾਲ ਨੂੰ 10 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਤੇ ਰਾਹਤ ਦਿੱਤੀ ਅਤੇ ਮਾਮਲੇ ਦੀ ਅੱਗੇ ਦੀ ਸੁਣਵਾਈ ਲਈ 7 ਅਪ੍ਰੈਲ 2017 ਦੀ ਤਰੀਕ ਤੈਅ ਕੀਤੀ| ਕੇਜਰੀਵਾਲ ਅਦਾਲਤ ਦੇ ਆਦੇਸ਼ ਤੋਂ ਬਾਅਦ ਉਸ ਦੇ ਸਾਹਮਣੇ ਪੇਸ਼ ਹੋਏ ਸਨ| ਅਦਾਲਤ ਨੇ 31 ਅਗਸਤ ਨੂੰ ਮੁੱਖ ਮੰਤਰੀ ਨੂੰ ਇਕ ਦਿਨ ਲਈ ਨਿੱਜੀ ਪੇਸ਼ੀ ਤੋਂ ਛੂਟ ਦਿੱਤੀ ਸੀ ਅਤੇ ਜ਼ਮਾਨਤ ਤੇ ਸੁਣਵਾਈ ਪੈਂਡਿੰਗ ਹੋਣ ਦੇ ਮੱਦੇਨਜ਼ਰ ਉਨ੍ਹਾਂ ਨੂੰ ਸ਼ਨੀਵਾਰ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦਾ ਆਦੇਸ਼ ਦਿੱਤਾ ਸੀ| ਅਦਾਲਤ ਨੇ ਕੇਜਰੀਵਾਲ ਨੂੰ ਇਸ ਆਧਾਰ ਤੇ ਛੂਟ ਦਿੱਤੀ ਸੀ ਕਿ ਉਹ ਕੰਮ ਅਤੇ ਕੁਝ ਮਹੱਤਵਪੂਰਨ ਬੈਠਕਾਂ ਅਤੇ ਆਪਣੇ ਕਰੱਤਵਾਂ ਦੀ ਮੁਕਤੀ ਕਾਰਨ ਪੇਸ਼ ਨਹੀਂ ਹੋ ਸਕਦੇ| ਅਦਾਲਤ ਨੇ ਇਸ ਸਾਲ ਫਰਵਰੀ ਵਿੱਚ ਕੇਜਰੀਵਾਲ ਨੂੰ ਇਕ ਅਪਰਾਧਕ ਸ਼ਿਕਾਇਤ ਦੇ ਮਾਮਲੇ ਵਿੱਚ ਤਲੱਬ ਕੀਤਾ ਸੀ| ਐਨ.ਜੀ.ਓ. ਵੱਲੋਂ ਨੀਰਜ ਸਕਸੈਨਾ ਅਤੇ ਅਨੁਜ ਅਗਰਵਾਨ ਨੇ ਇਕ ਅਪਰਾਧਕ ਸ਼ਿਕਾਇਤ ਦਰਜ ਕਰਵਾਈ ਸੀ ਕਿ   ਕੇਜਰੀਵਾਲ ਨੇ 2013 ਚੋਣਾਂ ਵਿੱਚ ਆਪਣੀ ਜਾਣਕਾਰੀ ਜਾਣ ਬੁੱਝ ਕੇ ਲੁਕਾਈ ਅਤੇ ਦਬਾਈ|

Leave a Reply

Your email address will not be published. Required fields are marked *