ਦਿੱਲੀ: ਕੈਲਾਸ਼ ਨਗਰ ਦੀ ਫੈਕਟਰੀ ਵਿੱਚ ਲੱਗੀ ਅੱਗ, ਜ਼ਿੰਦਾ ਸੜ ਗਏ 2 ਮਜ਼ਦੂਰ

ਨਵੀਂ ਦਿੱਲੀ, 23 ਅਪ੍ਰੈਲ (ਸ.ਬ.) ਬੀਤੀ ਰਾਤ ਨੂੰ ਨਾਰਥ-ਈਸਟ ਦਿੱਲੀ ਦੇ ਕੈਲਾਸ਼ ਨਗਰ ਇਲਾਕੇ ਵਿੱਚ ਇਕ ਕੱਪੜਾ ਫੈਕਟਰੀ ਵਿੱਚ ਅੱਗ ਲੱਗਣ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ| ਖਬਰ ਅਨੁਸਾਰ ਕੈਲਾਸ਼ ਨਗਰ ਵਿੱਚ ਇਕ ਤਿੰਨ ਮੰਜ਼ਲਾ ਇਮਾਰਤ ਸੀ, ਜਿਸ ਵਿੱਚ ਗਰਾਊਂਡ ਫਲੋਰ ਤੇ ਕੱਪੜਿਆਂ ਦਾ ਗੋਦਾਮ ਸੀ ਅਤੇ ਪਹਿਲੇ ਅਤੇ ਦੂਜੇ ਫਲੋਰ ਤੇ ਸਿਲਾਈ ਦਾ ਕੰਮ ਕੀਤਾ ਜਾਂਦਾ ਸੀ| ਅੱਗ ਲੱਗਣ ਕਾਰਨ ਫੈਕਟਰੀ ਵਿੱਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ| ਚਸ਼ਮਦੀਦ ਗਵਾਹਾਂ ਦਾ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਦੇ ਦੇਰ ਨਾਲ ਆਉਣ ਕਾਰਨ ਅੱਗ ਨੇ ਜ਼ੋਰ ਫੜ ਲਿਆ ਅਤੇ ਸਾਰਾ ਸਾਮਾਨ ਸੜ ਗਿਆ| ਫੈਕਟਰੀ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ| ਇਸ ਦੀ ਜਾਂਚ ਕੀਤੀ ਜਾ ਰਹੀ ਹੈ|
ਚਸ਼ਮਦੀਦਾਂ ਨੇ ਦੱਸਿਆ ਕਿ ਇਕ ਮਜ਼ਦੂਰ ਦੇ ਜਿਸਮ ਦਾ ਪਿਛਲਾ ਹਿੱਸਾ ਸੜ ਰਿਹਾ ਸੀ ਅਤੇ ਉਹ ਗੁਆਂਢੀਆਂ ਦੇ ਨਾਂ ਪੁਕਾਰ ਕੇ ਮਦਦ ਦੀ ਗੁਹਾਰ ਲਗਾਉਂਦਾ ਰਿਹਾ ਪਰ ਅੱਗ ਇੰਨੀ ਭਿਆਨਕ ਸੀ ਕਿ ਕੋਈ ਅੰਦਰ ਜਾਣ ਦੀ ਹਿੰਮਤ ਨਹੀਂ ਕਰ ਸਕਿਆ ਅਤੇ ਜ਼ਿੰਦਾ ਸੜ ਗਿਆ|

Leave a Reply

Your email address will not be published. Required fields are marked *