ਦਿੱਲੀ: ਗੈਰ-ਕਾਨੂੰਨੀ ਪਾਰਕਿੰਗ ਵਿੱਚ ਖੜ੍ਹੀਆਂ ਚਾਰ ਟੂਰਿਸਟ ਬੱਸਾਂ ਵਿੱਚ ਲੱਗੀ ਅੱਗ

ਨਵੀਂ ਦਿੱਲੀ, 28 ਨਵੰਬਰ (ਸ.ਬ.) ਦਿੱਲੀ ਦੇ ਤਿਮਾਰਪੁਰ ਇਲਾਕੇ ਵਿੱਚ ਪਾਰਕਿੰਗ ਵਿੱਚ ਖੜ੍ਹੀਆਂ 4 ਟੂਰਿਸਟ ਬੱਸਾਂ ਵਿੱਚ ਅਚਾਨਕ ਅੱਗ ਲੱਗ ਗਈ| ਅੱਗ ਇੰਨੀ ਤੇਜ਼ ਸੀ ਕਿ ਚਾਰ ਬੱਸਾਂ ਅੱਗ ਵਿੱਚ ਸੜ ਕੇ ਸੁਆਹ ਹੋ ਗਈਆਂ| ਮੌਕੇ ਤੇ ਪੁੱਜੇ ਫਾਇਰ ਬਿਗ੍ਰੇਡ ਵਿਭਾਗ ਨੇ ਅੱਗ ਤੇ ਕਾਬੂ ਪਾਇਆ| ਸਾਰੀਆਂ ਬੱਸਾਂ ਖਾਲੀ ਸਨ ਅਤੇ ਪਾਰਕਿੰਗ ਵਿੱਚ ਸਨ, ਇਸ ਲਈ ਲੋਕ ਸੁਰੱਖਿਅਤ ਰਹੇ|
ਹੁਣ ਤੱਕ ਅੱਗ ਲੱਗਣ ਦਾ ਕਾਰਨ ਪਤਾ ਨਹੀਂ ਚੱਲ ਸਕਿਆ ਹੈ| ਇੱਥੇ ਖਾਲੀ ਜ਼ਮੀਨ ਤੇ ਬਹੁਤ ਜ਼ਿਆਦਾ ਬੱਸਾਂ ਪਾਰਕ ਹੁੰਦੀਆਂ ਹਨ ਅਤੇ ਕੋਲ ਹੀ ਲੋਕ ਬੀੜੀ ਸਿਗਰਟ ਪੀਂਦੇ ਹਨ, ਉਹ ਵੀ ਇਕ ਕਾਰਨ ਹੋ ਸਕਦਾ ਹੈ| ਇਹ ਗੈਰ-ਕਾਨੂੰਨੀ ਪਾਰਕਿੰਗ ਥਾਣੇ ਤੋਂ ਥੋੜੀ ਦੂਰੀ ਤੇ ਪੈਟਰੋਲ ਪੰਪ ਦੇ ਬਿਲਕੁਲ ਨਾਲ ਬਣਿਆ ਹੋਇਆ ਹੈ|

Leave a Reply

Your email address will not be published. Required fields are marked *