ਦਿੱਲੀ: ਜੇ. ਐਨ. ਯੂ ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਤੇ ਫਾਇਰਿੰਗ, ਹਮਲਾਵਰ ਫਰਾਰ

ਨਵੀਂ ਦਿੱਲੀ, 13 ਅਗਸਤ (ਸ.ਬ.) ਦਿੱਲੀ ਵਿੱਚ ਕੰਸਟੀਟਿਊਸ਼ਨ ਕਲੱਬ ਦੇ ਬਾਹਰ ਜੇ.ਐਨ. ਯੂ.ਵਿਦਿਆਰਥੀ ਉਮਰ ਖਾਲਿਦ ਤੇ ਫਾਇਰਿੰਗ ਕੀਤੀ ਗਈ| ਫਾਇਰਿੰਗ ਵਿੱਚ ਖਾਲਿਦ ਨੂੰ ਕੋਈ ਸੱਟ ਨਹੀਂ ਲੱਗੀ ਹੈ| ਕੰਸਟੀਟਿਊਸ਼ਨ ਕਲੱਬ ਦਾ ਇਲਾਕਾ ਦਿੱਲੀ ਵਿੱਚ ਹਾਈ ਸਿਕਊਰਿਟੀ ਵਾਲਾ ਇਲਾਕਾ ਮੰਨਿਆ ਜਾਂਦਾ ਹੈ| ਫਾਇਰਿੰਗ ਕਿਸ ਨੇ ਕੀਤੀ ਹੈ, ਇਸ ਦੀ ਜਾਂਚ ਚੱਲ ਰਹੀ ਹੈ|
ਦਿੱਲੀ ਪੁਲੀਸ ਨੇ ਦੱਸਿਆ ਕਿ ਹਮਲਾਵਰ ਭੱਜਣ ਵਿੱਚ ਕਾਮਯਾਬ ਰਿਹਾ ਪਰ ਉਸ ਦੀ ਬੰਦੂਕ ਘਟਨਾ ਸਥਾਨ ਤੇ ਹੀ ਡਿੱਗ ਗਈ ਸੀ|
ਪੁਲੀਸ ਨੇ ਬੰਦੂਕ ਬਰਾਮਦ ਕਰ ਲਈ ਹੈ| 15 ਅਗਸਤ ਦੀਆਂ ਤਿਆਰੀਆਂ ਵਿਚਕਾਰ ਦਿੱਲੀ ਵਿੱਚ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ| ਇਸ ਦੇ ਬਾਵਜੂਦ ਇਹ ਹਮਲਾ ਸੁਰੱਖਿਆ ਕਮੀਆਂ ਨੂੰ ਉਜ਼ਾਗਰ ਕਰ ਰਿਹਾ ਹੈ| ਪਿਛਲੇ ਦਿਨਾਂ ਤੋਂ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਸਨ ਕਿ ਦਿੱਲੀ ਵਿੱਚ ਕੁਝ ਅੱਤਵਾਦੀ ਦਾਖ਼ਲ ਹੋ ਗਏ ਹਨ| ਦਿੱਲੀ ਵਿੱਚ ਹਾਈ ਅਲਰਟ ਐਲਾਨਿਆ ਗਿਆ ਹੈ|

Leave a Reply

Your email address will not be published. Required fields are marked *