ਦਿੱਲੀ: ਟੱਕਰ ਤੋਂ ਬਾਅਦ ਸੜੀਆਂ 2 ਕਾਰਾਂ, 3 ਵਿਅਕਤੀਆਂ ਦੀ ਮੌਤ

ਨਵੀਂ ਦਿੱਲੀ, 24 ਜਨਵਰੀ (ਸ.ਬ.) ਦਿੱਲੀ ਦੇ ਆਨੰਦ ਵਿਹਾਰ ਇਲਾਕੇ ਦੇ ਰੋਡ ਨੰਬਰ 57 ਤੇ ਟੱਕਰ ਤੋਂ ਬਾਅਦ 2 ਕਾਰਾਂ ਵਿੱਚ ਅੱਗ ਲੱਗ ਗਈ| ਇਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਸੜ ਕੇ ਮੌਤ ਹੋ ਗਈ, ਜਦੋਂ ਕਿ 2 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਪੁਲੀਸ ਨੇ ਦੋਹਾਂ ਨੂੰ ਲਾਲ ਬਹਾਦਰ ਸ਼ਾਸਤਰੀ ਹਸਪਤਾਲ ਵਿੱਚ ਭਰਤੀ ਕਰਵਾਇਆ| ਪੁਲੀਸ ਅਨੁਸਾਰ ਇਹ ਪੂਰੀ ਘਟਨਾ ਰਾਮਪ੍ਰਸਥ ਦੇ ਸਾਹਮਣੇ ਹੋਈ| ਚਸ਼ਮਦੀਦਾਂ ਨੇ ਪੁਲੀਸ ਨੂੰ ਦੱਸਿਆ ਕਿ ਮਾਰੂਤੀ ਵੈਨ ਸੀਮਾਪੁਰੀ ਤੋਂ ਆਨੰਦ ਵਿਹਾਰ ਵੱਲ ਜਾ ਰਹੀ ਸੀ| ਦੂਜੀ ਕਾਰ ਆਈ. ਐਸ. ਬੀ. ਟੀ. ਆਨੰਦ ਵਿਹਾਰ ਤੋਂ ਸੀਮਾਪੁਰੀ ਵੱਲ ਜਾ ਰਹੀ ਸੀ| ਰਾਮਪ੍ਰਸਥ ਦੇ ਸਾਹਮਣੇ ਕਾਰ ਡਿਵਾਈਡਰ ਤੋੜਦੇ ਹੋਏ ਸੜਕ ਦੇ ਦੂਜੇ ਪਾਸੇ ਚੱਲੀ ਗਈ ਅਤੇ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਵੈਨ ਵਿੱਚ ਟੱਕਰ ਮਾਰ ਦਿੱਤੀ| ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਕਾਰ ਦੇ ਪਰਖੱਚੇ ਉੱਡ ਗਏ| ਜ਼ੋਰਦਾਰ ਆਵਾਜ਼ ਆਈ, ਜਦੋਂ ਲੋਕਾਂ ਨੇ ਮੁੜ ਕੇ ਦੇਖਿਆ ਤਾਂ ਦੋਵੇਂ ਕਾਰਾਂ ਅੱਗ ਦੀਆਂ ਉੱਚੀਆਂ-ਉੱਚੀਆਂ ਲਪਟਾਂ ਵਿੱਚ ਘਿਰ ਚੁਕੀਆਂ ਸਨ| ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ| ਉਸ ਸਮੇਂ ਕਿਸੇ ਵੀ ਰਾਹਗੀਰ ਦੀ ਹਿੰਮਤ ਨਹੀਂ ਹੋਈ ਕਿ ਉਹ ਗੇਟ ਖੋਲ੍ਹ ਕੇ ਲੋਕਾਂ ਨੂੰ ਬਾਹਰ ਕੱਢਣ| ਕਿਸੇ ਤਰ੍ਹਾਂ ਲੋਕਾਂ ਨੇ ਹਿੰਮਤ ਕੀਤੀ ਅਤੇ ਗੰਭੀਰ ਰੂਪ ਨਾਲ ਸੜੇ ਅਤੇ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ| ਲੋਕਾਂ ਨੇ ਤੁਰੰਤ ਪੁਲੀਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ|

Leave a Reply

Your email address will not be published. Required fields are marked *