ਦਿੱਲੀ ਤੋਂ ਚੋਣ ਲਣਨਗੇ ਹੰਸ ਰਾਜ ਹੰਸ

ਨਵੀਂ ਦਿੱਲੀ, 23 ਅਪ੍ਰੈਲ (ਸ.ਬ) ਭਾਜਪਾ ਨੇ ਦਿੱਲੀ ਦੀ ਨਾਰਥ ਵੈਸਟ ਸੀਟ ਤੋਂ ਮਸ਼ਹੂਰ ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਉਮੀਦਵਾਰ ਐਲਾਨ ਦਿੱਤਾ ਹੈ| ਜਿਕਰਯੋਗ ਹੈ ਕਿ ਸ੍ਰੀ ਹੰਸ ਰਾਜ ਹੰਸ ਨੇ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਗਾਇਕੀ ਰਾਹੀਂ ਦੁਨੀਆ ਵਿੱਚ ਖੂਬ ਆਪਣਾ ਨਾਂ ਰੌਸ਼ਨ ਕੀਤਾ ਹੈ| ਸੂਫੀ ਗਾਇਕੀ ਦੇ ਖੇਤਰ ਵਿੱਚ ਅਨੋਖੀ ਛਾਪ ਛੱਡਣ ਵਾਲੇ ਹੰਸ ਰਾਜ ਹੰਸ ਨੇ ਆਪਣਾ ਰਾਜਨੀਤਿਕ ਸਫਰ ਸਾਲ 2009 ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂ ਕੀਤਾ ਸੀ|
ਹੰਸ ਰਾਜ ਹੰਸ ਨੇ 2009 ਵਿੱਚ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਤੋ ਚੋਣ ਲੜੀ ਸੀ, ਜਿਸ ਦੌਰਾਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ| ਹੰਸ ਰਾਜ ਹੰਸ ਦਾ ਮੁਕਾਬਲਾ ਕਾਂਗਰਸ ਪਾਰਟੀ ਦੇ ਮਹਿੰਦਰ ਸਿਘ ਕੇ. ਪੀ. ਨਾਲ ਹੋਇਆ ਸੀ| ਮਹਿੰਦਰ ਸਿੰਘ ਕੇ.ਪੀ ਨੂੰ 4,08,103 ਵੋਟਾਂ ਮਿਲੀਆਂ ਜਦਕਿ ਹੰਸ ਰਾਜ ਹੰਸ ਨੂੰ 3,71,658 ਵੋਟਾਂ ਮਿਲੀਆਂ| ਚੋਣਾਂ ਵਿੱਚ ਮਹਿੰਦਰ ਸਿੰਘ ਕੇ. ਪੀ. ਨੇ ਹੰਸ ਰਾਜ ਹੰਸ ਨੂੰ 36,445 ਵੋਟਾਂ ਦੇ ਫਰਕ ਨਾਲ ਹਰਾਇਆ ਸੀ|
ਕੁਝ ਸਮੇਂ ਬਾਅਦ ਪਾਰਟੀ ਨਾਲ ਮਤਭੇਦ ਹੋ ਜਾਣ ਕਾਰਨ ਹੰਸ ਰਾਜ ਹੰਸ ਨੇ ਸਾਲ 2014 ਵਿੱਚ ਪਾਰਟੀ ਛੱਡ ਦਿੱਤੀ ਸੀ| ਫਿਰ ਹੰਸ ਰਾਜ ਹੰਸ ਕਾਂਗਰਸ ਵਿੱਚ ਸ਼ਾਮਲ ਹੋ ਗਏ ਸੀ| 2016 ਵਿੱਚ ਹੰਸ ਰਾਜ ਹੰਸ ਭਾਜਪਾ ਵਿੱਚ ਸ਼ਾਮਲ ਹੋ ਗਏ| ਭਾਜਪਾ ਵਿੱਚ ਸ਼ਾਮਲ ਹੋਏ ਹੰਸ ਰਾਜ ਹੰਸ ਨੂੰ ਪਾਰਟੀ ਨੇ ਭਾਰਤ ਸਰਕਾਰ ਦੇ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਵਿਭਾਗ ਵਿੱਚ ਨੈਸ਼ਨਲ ਕਮਿਸ਼ਨ ਫਾਰ ਸਫਾਈ ਕਰਮਚਾਰੀ (ਐਨ. ਸੀ. ਐਸ. ਕੇ) ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ|

Leave a Reply

Your email address will not be published. Required fields are marked *