ਦਿੱਲੀ ਤੋਂ ਬਿਹਾਰ ਜਾ ਰਹੀ ਬੱਸ ਹਾਦਸੇ ਦੀ ਸ਼ਿਕਾਰ, 30 ਵਿਅਕਤੀ ਜ਼ਖਮੀ

ਇਟਾਵਾ-, 20 ਅਗਸਤ (ਸ.ਬ.) ਦਿੱਲੀ ਤੋਂ ਬਿਹਾਰ ਦੇ ਮਧੂਬਨੀ ਜਾ ਰਹੀ ਇਕ ਯਾਤਰੀ ਬੱਸ ਅੱਧੀ ਰਾਤ ਤੇ ਤੜਕੇ ਦੇ ਸਮੇਂ ਦੌਰਾਨ ਲਗਭਗ 2.30 ਵਜੇ ਆਗਰਾ ਲਖਨਊ ਐਕਸਪ੍ਰੈਸ ਵੇਅ ਤੇ ਉਲਟ ਗਈ| ਇਸ ਯਾਤਰੀ ਬੱਸ ਵਿਚ 45 ਯਾਤਰੀ ਸਵਾਰ ਸਨ| ਇਸ ਦੁਰਘਟਨਾ ਵਿੱਚ 30 ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਹੈ| ਜਿਕਰਯੋਗ ਹੈ ਕਿ ਜ਼ਖਮੀਆਂ ਨੂੰ ਸੈਫਈ ਦੇ ਪੀ. ਜੀ. ਆਈ. ਵਿਚ ਭਰਤੀ ਕਰਵਾਇਆ ਗਿਆ ਹੈ|
ਇਹ ਹਾਦਸਾ ਐਕਸਪ੍ਰੈਸ ਵੇਅ ਦੇ 132 ਕਿਲੋਮੀਟਰ ਮਾਰਕ ਦੇ ਕੋਲ ਵਾਪਰਿਆ ਤੇ ਇਹ ਇਲਾਕਾ ਇਟਾਵਾ ਜ਼ਿਲ੍ਹੇ ਵਿੱਚ ਪੈਂਦਾ ਹੈ| ਬੱਸ ਵਿੱਚ ਸਵਾਰ ਜ਼ਿਆਦਾਤਰ ਸਵਾਰੀਆਂ ਸੌਂ ਰਹੀਆਂ ਸਨ| ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਸਪੀਡ ਜ਼ਿਆਦਾ ਹੋਣ ਕਾਰਨ ਇਹ ਕੰਟਰੋਲ ਤੋਂ ਬਾਹਰ ਹੋ ਗਈ ਤੇ ਉਲਟ ਗਈ| 
ਪੁਲੀਸ ਮੁਤਾਬਕ ਬੱਸ ਵਿੱਚ 45 ਸਵਾਰੀਆਂ ਸਨ ਤੇ ਇਨ੍ਹਾਂ ਵਿੱਚੋਂ 30 ਲੋਕ ਜ਼ਖਮੀ ਹੋਏ| ਯੂ. ਪੀ. ਪੁਲੀਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ| ਜਿਕਰਯੋਗ ਹੈ ਕਿ ਐਕਸਪ੍ਰੈਸ ਵੇਅ ਤੇ ਸਪੀਡ ਵਧੇਰੇ ਹੋਣ ਕਾਰਨ ਵਾਹਨ ਹਾਦਸੇ ਦੇ ਸ਼ਿਕਾਰ ਹੋ ਜਾਂਦੇ ਹਨ| 

Leave a Reply

Your email address will not be published. Required fields are marked *