ਦਿੱਲੀ ਦਾ ਰਾਮਲੀਲਾ ਮੈਦਾਨ ਹੁਣ ਇਸ ਨਾਂ ਤੋਂ ਜਾਣਿਆ ਜਾਵੇਗਾ

ਨਵੀਂ ਦਿੱਲੀ, 25 ਅਗਸਤ (ਸ.ਬ.) ਦਿੱਲੀ ਦੇ ਇਤਿਹਾਸਿਕ ਰਾਮਲੀਲਾ ਮੈਦਾਨ ਦਾ ਨਾਂ ਹੁਣ ਬਦਲਿਆ ਜਾ ਸਕਦਾ ਹੈ, ਜੇਕਰ ਸਭ ਕੁਝ ਠੀਕ ਰਿਹਾ ਤਾਂ ਉਤਰੀ ਦਿੱਲੀ ਨਗਰ ਨਿਗਮ 30 ਅਗਸਤ ਨੂੰ ਹੋਣ ਵਾਲੀ ਆਪਣੀ ਬੈਠਕ ਵਿੱਚ ਇਸ ਨੂੰ ਮਨਜ਼ੂਰੀ ਦੇ ਦੇਵੇਗੀ| ਅਸਲ ਵਿੱਚ ਕਈ ਵੱਡੇ ਅੰਦੋਲਨਾਂ ਦਾ ਗਵਾਹ ਰਿਹਾ ਦਿੱਲੀ ਦੇ ਇਤਿਹਾਸਿਕ ਰਾਮਲੀਲਾ ਮੈਦਾਨ ਦਾ ਨਾਂ ਭਾਰਤ ਰਤਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂ ਤੋਂ ਜਾਣਿਆ ਜਾਵੇਗਾ| ਉਤਰੀ ਦਿੱਲੀ ਨਗਰ ਨਿਗਮ ਨੇ ਇਸ ਸੰਬੰਧ ਵਿੱਚ ਪ੍ਰਸਤਾਵ ਤਿਆਰ ਕੀਤਾ ਹੈ| ਆਉਣ ਵਾਲੀ ਸਦਨ ਦੀ ਬੈਠਕ ਵਿੱਚ ਇਸ ਦੇ ਪਾਸ ਹੋਣ ਦੀ ਪੂਰੀ ਉਮੀਦ ਹੈ| ਇਸ ਦਾ ਨਾਂ ਬਦਲ ਕੇ ਅਟਲ ਬਿਹਾਰੀ ਵਾਜਪਾਈ ਰਾਮਲੀਲਾ ਮੈਦਾਨ ਕੀਤਾ ਜਾ ਸਕਦਾ ਹੈ|
ਜਾਣਕਾਰੀ ਮੁਤਾਬਕ ਉਤਰੀ ਦਿੱਲੀ ਨਗਰ ਨਿਗਮ ਦੇ ਮਹਾਪੋਰ ਹੁਕਮ ਗੁਪਤਾ ਨੇ ਦੱਸਿਆ ਕਿ ਰਾਮਲੀਲਾ ਮੈਦਾਨ ਵਿੱਚ ਅਟਲ ਜੀ ਨੇ ਕਈ ਜਨਤਕ ਮੀਟਿੰਗਾਂ ਨੂੰ ਸੰਬੋਧਿਤ ਕੀਤਾ ਸੀ| ਇਸ ਲਈ ਉਨ੍ਹਾਂ ਦੀ ਯਾਦ ਵਿੱਚ ਰਾਮਲੀਲਾ ਮੈਦਾਨ ਦਾ ਨਾਂ ਹੁਣ ਅਟਲ ਬਿਹਾਰੀ ਵਾਜਪਾਈ ਰਾਮਲੀਲਾ ਮੈਦਾਨ ਰੱਖਣ ਦਾ ਫੈਸਲਾ ਕੀਤਾ ਗਿਆ ਹੈ| ਇਸ ਤੋਂ ਇਲਾਵਾ ਨਿਗਮ ਦੇ ਸਭ ਤੋਂ ਵੱਡੇ ਹਸਪਤਾਲ ਹਿੰਦੁਸਤਾਨ ਦਾ ਨਾਂ ਵੀ ਵਾਜਪਾਈ ਦੇ ਨਾਂ ਉਤੇ ਰੱਖਿਆ ਜਾਵੇਗਾ| 30 ਅਗਸਤ ਨੂੰ ਸਦਨ ਦੀ ਬੈਠਕ ਵਿੱਚ ਇਸ ਨਾਲ ਸੰਬੰਧਿਤ ਪ੍ਰਸਤਾਵ ਲਿਆਂਦਾ ਜਾ ਰਿਹਾ ਹੈ|

Leave a Reply

Your email address will not be published. Required fields are marked *