ਦਿੱਲੀ ਦੀ ਆਬੋ-ਹਵਾ ‘ਖਰਾਬ’
ਨਵੀਂ ਦਿੱਲੀ, 23 ਨਵੰਬਰ (ਸ.ਬ.) ਦਿੱਲੀ ਦੀ ਹਵਾ ਗੁਣਵੱਤਾ ਅੱਜ ‘ਖਰਾਬ’ ਸ਼੍ਰੇਣੀ ਵਿਚ ਦਰਜ ਕੀਤੀ ਗਈ ਹੈ| ਸ਼ਹਿਰ ਦੇ 38 ਵਿਚੋਂ 14 ਨਿਗਰਾਨੀ ਕੇਂਦਰਾਂ ਵਿੱਚ ਹਵਾ ਗੁਣਵੱਤਾ ‘ਬੇਹੱਦ ਖਰਾਬ’ ਸ਼੍ਰੇਣੀ ਵਿਚ ਦਰਜ ਕੀਤੀ ਗਈ| ਸਰਕਾਰੀਏਜੰਸੀਆਂ ਨੇ ਇਸਦੀ ਜਾਣਕਾਰੀ ਦਿੱਤੀ| ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੇ ਮੋਬਾਇਲ ਐਪ ‘ਸਮੀਰ’ ਮੁਤਾਬਕ ਅੱਜ ਸਵੇਰ ਨੂੰ ਸ਼ਹਿਰ ਦੀ ਹਵਾ ਗੁਣਵੱਤਾ ਸੂਚਕਾਂਕ (ਏਅਰ ਕੁਆਲਿਟੀ ਇੰਡੈਕਸ) 281 ਦਰਜ ਕੀਤਾ ਗਿਆ ਜੋ ਕਿ ਬੀਤੇ ਦਿਨੀਂ 274 ਸੀ|