ਦਿੱਲੀ ਦੇ ਦੋ ਵਿਧਾਇਕਾਂ ਨੇ ਕੇਜਰੀਵਾਲ ਉੱਪਰ ਲਾਏ ਗੰਭੀਰ ਦੋਸ਼

ਚੰਡੀਗੜ੍ਹ, 3 ਫਰਵਰੀ (ਸ.ਬ.) ਕੌਮੀ ਰਾਜਧਾਨੀ ਤੋਂ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਨੇ ਕੋਈ ਵੀ ਚੋਣ ਵਾਅਦਾ ਪੂਰਾ ਨਾ ਕਰਨ ਨੂੰ ਲੈ ਕੇ ਕੇਜਰੀਵਾਲ ਉੰਪਰ ਦੋਸ਼ ਲਗਾਏ ਹਨ|
ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਵਿਧਾਇਕਾਂ ਕਰਨਲ ਦਵਿੰਦਰ ਸ਼ੇਰਾਵਤ ਤੇ ਅਸੀਮ ਅਹਿਮਦ (ਦਿੱਲੀ ਦੇ ਸਾਬਕਾ ਮੰਤਰੀ) ਨੇ ਕਰੀਬ ਦੋ ਸਾਲ ਪਹਿਲਾਂ ਦਿੱਲੀ ਵਿੱਚ ਆਪ ਸਰਕਾਰ ਬਣਨ ਤੋਂ ਬਾਅਦ ਤੋਂ ਉਥੇ ਫੈਲ੍ਹੀ ਅਵਿਵਸਥਾ ਲਈ ਕੇਜਰੀਵਾਲ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਪੰਜਾਬ ਦੇ ਲੋਕਾਂ ਨੂੰ ਆਪ ਆਗੂ ਦੇ ਝੂਠੇ ਵਾਅਦਿਆਂ ਤੇ ਵੱਡੇ ਵੱਡੇ ਦਾਅਵਿਆਂ ਵਿੱਚ ਫੱਸਣ ਵਿਰੁੱਧ            ਚੇਤਾਵਨੀ ਦਿੱਤੀ ਹੈ|
ਅਹਿਮਦ ਨੇ ਕਿਹਾ ਕਿ ਪੰਜਾਬ ਅੰਦਰ ਇਕ ਦਲਿਤ ਡਿਪਟੀ ਮੁੱਖ ਮੰਤਰੀ ਬਣਾਉਣ ਦਾ ਦਾਅਵਾ ਕਰਨ ਵਾਲੇ ਕੇਜਰੀਵਾਲ ਵੱਲੋਂ ਇਕ ਦਲਿਤ ਨੂੰ ਦਿੱਲੀ ਦੀ ਆਪਣੀ ਕੈਬਿਨੇਟ ਵਿੱਚੋਂ ਹਟਾ ਦਿੱਤਾ ਗਿਆ ਸੀ| ਇਸੇ ਤਰ੍ਹਾਂ, ਉਹ ਬੀਤੇ ਮੁੱਖ ਮੰਤਰੀਆਂ ਦੇ ਇਤਿਹਾਸ ਦੇ ਉਲਟ ਇਕ ਵੀ ਸਿੱਖ ਨੂੰ ਦਿੱਲੀ ਦੀ ਕੈਬਿਨੇਟ ਵਿੱਚ ਮੰਤਰੀ ਨਿਯੁਕਤ ਕਰਨ ਵਿੱਚ ਨਾਕਾਮ ਰਹੇ ਹਨ|
ਉਨ੍ਹਾਂ ਨੇ ਕਿਹਾ ਕਿ ਖੁਲਾਸਾ ਕੀਤਾ ਕਿ ਕੌਮੀ ਰਾਜਧਾਨੀ ਵਿੱਚ ਵਿਕਾਸ ਰੁੱਕ ਗਿਆ ਹੈ, ਅਤੇ ਬੀਤੇ ਇਕ ਸਾਲ ਤੋਂ ਗਰੀਬਾਂ ਨੂੰ ਇਕ ਵੀ ਰਾਸ਼ਨ ਕਾਰਡ ਨਹੀਂ ਜ਼ਾਰੀ ਕੀਤਾ ਗਿਆ ਹੈ| ਅਹਿਮਦ ਨੇ ਇਥੋਂ ਤੱਕ ਖੁਲਾਸਾ ਕੀਤਾ ਕਿ ਇਨ੍ਹਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਦੋ ਸਕੂਲ ਵੀ ਨਹੀਂ ਖੋਲ੍ਹੇ ਗਏ ਹਨ ਤੇ ਗਰੀਬਾਂ ਨੂੰ ਪੈਨਸ਼ਨ ਵੀ ਨਹੀਂ ਦਿੱਤੀ ਜਾ ਰਹੀ ਹੈ| ਜਦਕਿ ਇਸਦੇ ਉਲਟ ਕੇਜਰੀਵਾਲ ਦੇ ਸ਼ਾਸਨਕਾਲ ਦੌਰਾਨ 400 ਨਵੇਂ ਸ਼ਰਾਬ ਦੇ ਠੇਕੇ ਖੋਲ੍ਹੇ ਗਏ ਹਨ|
ਅਹਿਮਦ ਨੇ ਕਿਹਾ ਕਿ                             ਕੇਜਰੀਵਾਲ ਨੇ ਦਿੱਲੀ ਵਿੱਚ ਕੀਤਾ ਗਿਆ ਇਕ ਵੀ ਵਾਅਦਾ ਨਹੀਂ ਨਿਭਾਇਆ ਹੈ ਅਤੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਦੇ ਧੋਖਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ|

Leave a Reply

Your email address will not be published. Required fields are marked *