ਦਿੱਲੀ ਦੇ ਮੁੱਖ ਸਕੱਤਰ ਨਾਲ ਹੋਈ ਕੁੱਟਮਾਰ ਅਤੇ ਦਿੱਲੀ ਪੁਲੀਸ ਦੀ ਤਫਤੀਸ਼

ਦਿੱਲੀ ਪੁਲੀਸ ਦਿੱਲੀ ਪ੍ਰਦੇਸ਼ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਮਾਰ ਕੁਟਾਈ ਮਾਮਲੇ ਵਿੱਚ ਜਿਸ ਤਰ੍ਹਾਂ ਅੱਗੇ ਵੱਧ ਰਹੀ ਸੀ ਉਸ ਨਾਲ ਸਾਫ ਲੱਗ ਰਿਹਾ ਸੀ ਕਿ ਉਹ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦਿਆ ਨੂੰ ਵੀ ਦੋਸ਼ੀ ਸਾਬਿਤ ਕਰੇਗੀ| ਮੁੱਖ ਕਾਨੂੰਨੀ ਦੰਡਾਧਿਕਾਰੀ ਦੇ ਅਦਾਲਤ ਵਿੱਚ ਭਾਰੀ-ਭਰਕਮ 1300 ਪੰਨਿਆਂ ਦਾ ਦੋਸ਼ ਪੱਤਰ ਦਰਜ ਕੀਤਾ ਗਿਆ ਹੈ ਉਸ ਵਿੱਚ 13 ਵਿਧਾਇਕਾਂ ਦੇ ਨਾਲ ਇਨ੍ਹਾਂ ਦੋਵਾਂ ਦੇ ਵੀ ਨਾਮ ਹਨ| ਪੁਲੀਸ ਨੇ ਕੇਜਰੀਵਾਲ ਤੋਂ 18 ਮਈ ਨੂੰ ਤਿੰਨ ਘੰਟੇ ਪੁੱਛਗਿਛ ਕੀਤੀ ਸੀ| ਉਸ ਤੋਂ ਬਾਅਦ ਉਨ੍ਹਾਂ ਨੇ ਮਨੀਸ਼ ਸਿਸੋਦੀਆ ਤੋਂ ਵੀ ਪੁੱਛਗਿਛ ਕੀਤੀ ਸੀ| ਸੁਣਵਾਈ ਅਗਲੀ 25 ਅਗਸਤ ਨੂੰ ਹੈ ਅਤੇ ਉਸ ਦਿਨ ਦੰਡਾਧਿਕਾਰੀ ਇਸ ਦੋਸ਼ ਪੱਤਰ ਦਾ ਨੋਟਿਸ ਲੈਣ ਤੇ ਵਿਚਾਰ ਕਰਣਗੇ| ਵੇਖਣਾ ਹੈ ਅੱਗੇ ਕੀ ਹੁੰਦਾ ਹੈ! ਜਿਸ ਤਰ੍ਹਾਂ ਇਹ ਮਾਮਲਾ ਸ਼ੁਰੂ ਹੋਇਆ ਹੈ ਅਤੇ ਹੁਣੇ ਤੱਕ ਜਿੱਥੇ ਪਹੁੰਚਿਆ ਹੈ, ਉਹ ਬੇਹੱਦ ਦੁਰਭਾਗਪੂਰਨ ਹੈ| ਮੁੱਖ ਮੰਤਰੀ ਦੇ ਘਰ 19 ਫਰਵਰੀ ਦੀ ਦੇਰ ਰਾਤ ਮੀਟਿੰਗ ਵਿੱਚ ਅੰਸ਼ੁ ਪ੍ਰਕਾਸ਼ ਦੇ ਨਾਲ ਕੀ ਹੋਇਆ, ਇਸਦੀ ਜਾਣਕਾਰੀ ਜਾਂ ਤਾਂ ਉਨ੍ਹਾਂ ਨੂੰ ਹੈ ਜਾਂ ਉਥੇ ਮੌਜੂਦ ਮੰਤਰੀਆਂ , ਵਿਧਾਇਕਾਂ ਨੂੰ| ਅੰਸ਼ੁ ਪ੍ਰਕਾਸ਼ ਨੇ 20 ਫਰਵਰੀ ਨੂੰ ਸਿਵਲ ਲਾਈਨ ਥਾਵਾ ਵਿੱਚ ਐਫ ਆਈ ਆਰ ਦਰਜ ਕਰਵਾਈ ਅਤੇ ਮੈਡੀਕਲ ਜਾਂਚ ਵਿੱਚ ਉਨ੍ਹਾਂ ਦੇ ਨਾਲ ਮਾਰ ਕੁੱਟ ਦੀ ਪੁਸ਼ਟੀ ਹੋਈ| ਪਰ ਜਾਣ ਬੁੱਝ ਕੇ ਉਨ੍ਹਾਂ ਨੂੰ ਕੁੱਟਣ ਲਈ ਸਾਜਿਸ਼ ਰਚ ਕੇ ਉਥੇ ਬੁਲਾਇਆ ਗਿਆ ਇਸ ਨੂੰ ਪ੍ਰਮਾਣਿਤ ਕਰਨਾ ਔਖਾ ਹੋਵੇਗਾ| ਦੋਸ਼ ਪੱਤਰ ਵਿੱਚ ਗੰਭੀਰ ਇਲਜ਼ਾਮ ਲਗਾਏ ਗਏ ਹਨ| ਇੱਕ, ਕੇਜਰੀਵਾਲ, ਸਿਸੋਦੀਆ ਅਤੇ ਹੋਰ ਵਿਧਾਇਕਾਂ ਨੇ ਅਪਰਾਧਿਕ ਸਾਜਿਸ਼ ਰਚ ਕੇ ਮੁੱਖ ਸਕੱਤਰ ਨੂੰ ਹੱਤਿਆ ਦੇ ਇਰਾਦੇ ਨਾਲ ਗੰਭੀਰ ਸੱਟ ਪਹੁੰਚਾਈ|
ਦੂਜਾ, ਕੈਦ ਕਰਕੇ ਉਨ੍ਹਾਂ ਦੇ ਨਾਲ ਮਾਰ ਕੁੱਟ ਕੀਤੀ ਗਈ ਅਤੇ ਅਪਮਾਨਿਤ ਕੀਤਾ ਗਿਆ| ਤੀਜਾ, ਸਾਰੇ ਵਿਧਾਇਕਾਂ ਨੇ ਸ਼ਾਂਤੀਭੰਗ ਕੀਤੀ| ਚੌਥਾ, ਉਨ੍ਹਾਂ ਲੋਕਾਂ ਨੇ ਮੁੱਖ ਸਕੱਤਰ ਨੂੰ ਆਪਣੀ ਲੋਕਸੇਵਕ ਦੀ ਜਿੰਮੇਵਾਰੀ ਨਿਭਾਉਣ ਤੋਂ ਰੋਕਿਆ ਅਤੇ ਕੈਦ ਕਰ ਲਿਆ| ਇਹ ਇਲਜ਼ਾਮ ਜੇਕਰ ਸਿੱਧ ਹੋ ਜਾਣ ਤਾਂ ਇਨ੍ਹਾਂ ਨੂੰ ਲੰਬੀ ਸਜਾ ਹੋ ਸਕਦੀ ਹੈ| ਪੁਲੀਸ ਨੇ ਆਈ ਪੀ ਸੀ ਦੀ ਧਾਰਾ 149 ਵੀ ਲਗਾਈ ਹੈ| ਇਸ ਵਿੱਚ ਕਿਸੇ ਗੈਰ ਕਾਨੂੰਨੀ ਜਮਾਵੜੇ ਦਾ ਕੋਈ ਮੈਂਬਰ ਅਪਰਾਧ ਕਰਦਾ ਹੈ ਤਾਂ ਉਸ ਅਪਰਾਧ ਦਾ ਜਿੰਮੇਵਾਰ ਜਮਾਵੜੇ ਦੇ ਸਾਰੇ ਮੈਂਬਰਾਂ ਨੂੰ ਮੰਨਿਆ ਜਾਵੇਗਾ| ਜਾਹਿਰ ਹੈ, ਇਹ ਧਾਰਾ ਇਸ ਲਈ ਲੱਗੀ ਹੈ ਤਾਂ ਕਿ ਸਾਰਿਆਂ ਨੂੰ ਦੋਸ਼ੀ ਬਣਾਇਆ ਜਾ ਸਕੇ| ਮੁੱਖ ਸਕੱਤਰ ਦੇ ਨਾਲ ਜੇਕਰ ਹਲਕੀ ਮਾਰ ਕੁੱਟ ਵੀ ਹੋਈ ਤਾਂ ਇਹ ਨਿੰਦਣਯੋਗ ਹੈ| ਪਰ ਜੋ ਦੋਸ਼ ਜਿੰਨਾ ਵੱਡਾ ਹੈ, ਉਸਨੂੰ ਓਨੇ ਹੀ ਤੱਕ ਸੀਮਿਤ ਮੰਨਿਆ ਜਾਣਾ ਚਾਹੀਦਾ ਹੈ| ਮਾਰ ਕੁੱਟ ਹੋਈ ਵੀ ਤਾਂ ਉਸਦੇ ਪਿੱਛੇ ਹੱਤਿਆ ਦਾ ਇਰਾਦਾ ਸੀ, ਇਸਨੂੰ ਸਵੀਕਾਰ ਕਰਨਾ ਜਰਾ ਔਖਾ ਹੈ| ਚੰਗਾ ਹੁੰਦਾ ਕਿ ਇਹ ਮਾਮਲਾ ਮਿਲ ਬੈਠ ਕੇ ਸੁਲਝਾ ਲਿਆ ਜਾਂਦਾ|
ਦਵਿੰਦਰ ਸਿੰਘ

Leave a Reply

Your email address will not be published. Required fields are marked *