ਦਿੱਲੀ ਦੇ ਯਾਤਰੀਆਂ ਦੀ ਕਾਰ ਖੱਡ ਵਿੱਚ ਡਿੱਗੀ, ਬੱਚੀ ਸਮੇਤ 4 ਜ਼ਖਮੀ

ਨੈਨੀਤਾਲ, 19 ਜੂਨ (ਸ.ਬ.)  ਦਿੱਲੀ ਤੋਂ ਨੈਨੀਤਾਲ ਘੁੰਮਣ ਆ ਰਹੇ ਯਾਤਰੀਆਂ ਦੀ ਕਾਰ ਖੱਡ ਵਿੱਚ ਡਿੱਗ ਗਈ| ਹਾਦਸੇ ਵਿੱਚ ਬੱਚੀ ਸਮੇਤ ਚਾਰ ਵਿਅਕਤੀ ਜ਼ਖਮੀ ਹੋ ਗਏ| ਕਾਰ ਵਿੱਚ ਚਾਲਕ ਸਮੇਤ ਕੁੱਲ 10 ਵਿਅਕਤੀ ਸਵਾਰ ਸੀ| ਇਕ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਹਲਦਵਾਨੀ ਰੈਫਰ ਕੀਤਾ ਗਿਆ ਹੈ|
ਜਾਣਕਾਰੀ ਮੁਤਾਬਕ ਬਾਜ਼ਾਰ ਚਾਂਦਨੀ ਚੌਕ ਨਵੀਂ ਦਿੱਲੀ ਵਾਸੀ ਗਗਨ ਪੁੱਤਰ ਪ੍ਰੇਮ ਕੁਮਾਰ, ਮੀਨਾ ਪਤਨੀ ਗਗਨ, ਜਾਨਵੀ ਪੁੱਤਰੀ ਗਗਨ, ਆਰਿਅਨ ਪੁੱਤਰ ਗਗਨ, ਚੰਦਨ ਨਗਰ ਦਿੱਲੀ ਵਾਸੀ ਰਵੀ ਮਾਥੁਰ, ਉਸ ਦੀ ਪਤਨੀ ਸ਼ੂਚੀ ਮਾਥੁਰ, ਅਭਿਤੀ ਪੁੱਤਰੀ ਰਵੀ ਰਾਤੀ ਈਨੋਵਾ ਡੀ.ਐਲ-3 ਸੀ, ਬੀ.ਡੀ 0792 ਵਿੱਚ ਤੋਂ ਸਵਾਰ ਹੋ ਕੇ ਨੈਨੀਤਾਲ ਆ ਰਹੇ ਸੀ| ਹਨੁਮਾਨਗੜ੍ਹੀ ਤੋਂ ਅੱਗੇ ਨਗਰ ਤੋਂ ਤਿੰਨ ਕਿਲੋਮੀਟਰ ਦੂਰ ਮੋੜ ਤੇ ਚਾਲਕ ਵਾਹਨ ਤੇ ਨਿਯੰਤਰਣ ਖੋਹ ਬੈਠਾ| ਇਸ ਤੇ ਈਨੋਵਾ ਕਰੀਬ 20 ਫੁੱਟ ਡੂੰਘੀ ਖੱਡ ਵਿੱਚ ਜਾ ਕੇ ਅਟਕ ਗਈ| ਇਸ ਦੌਰਾਨ ਹਲਦਵਾਨੀ ਤੋਂ ਆ ਰਹੀ ਆਸ਼ਾ ਨਾਮ ਔਰਤ ਨੇ ਪੁਲੀਸ ਨੂੰ ਹਾਦਸੇ ਦੀ ਸੂਚਨਾ ਦਿੱਤੀ| ਸੂਚਨਾ ਤੇ ਪੁਲੀਸ ਮੌਕੇ ਤੇ ਪੁੱਜੀ ਅਤੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ| ਮਾਮੂਲੀ ਸੱਟਾਂ ਦੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ|

Leave a Reply

Your email address will not be published. Required fields are marked *