ਦਿੱਲੀ ਦੇ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਹਸਪਤਾਲ ਵਿੱਚ ਬਣੇਗਾ ਦੂਜਾ ਪਲਾਜਮਾ ਬੈਂਕ : ਮਨੀਸ਼ ਸਿਸੋਦੀਆ

ਨਵੀਂ ਦਿੱਲੀ, 13 ਜੁਲਾਈ (ਸ.ਬ.) ਦਿੱਲੀ ਸਰਕਾਰ ਕੋਰੋਨਾ ਵਾਇਰਸ ਪੀੜਤਾਂ ਦੇ ਪਲਾਜ਼ਮਾ ਥੈਰੇਪੀ ਇਲਾਜ ਲਈ ਦੂਜਾ ਬੈਂਕ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਹਸਪਤਾਲ (ਐਲ.ਐਨ.ਜੇ.ਪੀ.) ਵਿੱਚ ਸਥਾਪਤ ਕਰੇਗੀ| ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਐਲ.ਐਨ.ਜੇ.ਪੀ. ਵਿੱਚ ਪਲਾਜ਼ਮਾ ਬੈਂਕ ਸਥਾਪਤ ਕਰਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ| ਉਹਨਾਂ ਦੱਸਿਆ ਕਿ ਐਲ.ਐਨ.ਜੇ.ਪੀ. ਵਿੱਚ ਬਣਾਇਆ ਜਾ ਰਿਹਾ ਬੈਂਕ ਜਲਦੀ ਹੀ ਖੁੱਲ੍ਹ ਜਾਵੇਗਾ| ਦਿੱਲੀ ਸਰਕਾਰ ਦਾ ਪਹਿਲਾ ਪਲਾਜ਼ਮਾ ਬੈਂਖ ਆਈ.ਐਲ.ਬੀ.ਐਸ. ਵਿੱਚ ਹੈ| ਪਲਾਜ਼ਮਾ ਬੈਂਕ ਵਿੱਚ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋ ਕੇ ਸਿਹਤਮੰਦ ਹੋਇਆ ਵਿਅਕਤੀ 14 ਦਿਨ ਬਾਅਦ ਪਲਾਜ਼ਮਾ ਦਾਨ ਕਰ ਸਕਦਾ ਹੈ| ਪਲਾਜ਼ਮਾ ਥੈਰੇਪੀ ਦੀ ਵਰਤੋਂ ਕੋਰੋਨਾ ਦੇ ਗੰਭੀਰ ਮਰੀਜ਼ਾਂ ਦੇ ਇਲਾਜ ਵਿੱਚ ਕਾਫੀ ਅਸਰਦਾਰ ਸਾਬਤ ਹੋਈ ਹੈ| ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦਾ ਵੀ ਕੋਰੋਨਾ ਵਾਇਰਸ ਹੋਣ ਤੇ ਪਲਾਜ਼ਮਾ ਥੈਰੇਪੀ ਨਾਲ ਇਲਾਜ ਕੀਤਾ ਗਿਆ ਅਤੇ ਉਹ ਸਿਹਤਮੰਦ ਹੋਏ ਹਨ|

Leave a Reply

Your email address will not be published. Required fields are marked *