ਦਿੱਲੀ ਦੇ ਸ਼ਕੂਰਪੁਰ ਵਿੱਚ ਸਿਲੰਡਰ ਫੱਟਣ ਨਾਲ ਨੌਜਵਾਨ ਝੁਲਸਿਆ

ਨਵੀਂ ਦਿੱਲੀ, 20 ਜੂਨ (ਸ.ਬ.) ਦਿੱਲੀ ਦੇ ਸ਼ਕੂਰਪੁਰ ਵਿੱਚ ਅੱਜ ਸਵੇਰੇ ਸਲੰਡਰ ਧਮਾਕਾ ਹੋਣ ਨਾਲ ਦੁਕਾਨ ਦਾ ਮਾਲਕ ਗੰਭੀਰ ਰੂਪ ਵਿੱਚ ਝੁਲਸ ਗਿਆ| ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਝੁਲਸੇ ਦੁਕਾਨਦਾਰ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ| ਜਾਣਕਾਰੀ ਅਨੁਸਾਰ ਸ਼ਕੂਰਪੁਰ ਥਾਣਾ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ਵਿੱਚ ਇਕ ਦੁਕਾਨ ਦੇ ਅੰਦਰ ਸਿਲੰਡਰ ਫੱਟ ਗਿਆ ਹੈ| ਇਕ ਛੋਟੇ ਸਿਲੰਡਰ ਵਿੱਚ ਅੱਗ ਲੱਗ ਗਈ ਹੈ, ਜਿਸ ਤੋਂ ਬਾਅਦ ਧਮਾਕਾ ਹੋਣ ਨਾਲ ਇਕ ਨੌਜਵਾਨ ਗੰਭੀਰ ਰੂਪ ਵਿੱਚ ਝੁਲਸ ਗਿਆ ਹੈ| ਮੌਕੇ ਤੇ ਪਹੁੰਚੀ ਪੁਲੀਸ ਨੇ ਜ਼ਖਮੀ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ|

Leave a Reply

Your email address will not be published. Required fields are marked *