ਦਿੱਲੀ ਪੁਲੀਸ ਦੀਆਂ ਪ੍ਰਾਪਤੀਆਂ ਅਤੇ ਨਾਕਾਮੀਆਂ

ਹਮੇਸ਼ਾ ਤੁਹਾਡੀ ਸੇਵਾ ਵਿੱਚ ਤਤਪਰ ਅਤੇ ਸ਼ਾਂਤੀ ਸੇਵਾ ਨਿਆਂ ਦਾ ਨਾਹਰਾ ਬੁਲੰਦ ਕਰਨ ਵਾਲੀ ਦਿੱਲੀ ਪੁਲੀਸ ਦਾ ਸਾਲਾਨਾ ਲੇਖਾ-ਜੋਖਾ ਥੋੜ੍ਹਾ ਹਤਾਸ਼ ਵੀ ਕਰਦਾ ਹੈ ਅਤੇ ਥੋੜ੍ਹੀ ਰਾਹਤ ਵੀ ਦਿੰਦਾ ਹੈ| 2018 ਵਿੱਚ ਵਾਪਰੇ ਸਭ ਤਰ੍ਹਾਂ ਦੇ ਗੁਨਾਹਾਂ ਬਾਰੇ ਦੇਸ਼ ਦੀ ਸਭ ਤੋਂ ਉੱਨਤ, ਤੇਜਤੱਰਾਰ ਅਤੇ ਹਾਈਟੈਕ ਪੁਲੀਸ ਦੇ ਮੁਖੀ ਅਮੁੱਲ ਪਟਨਾਇਕ ਨੇ ਸਿਲਸਿਲੇਵਾਰ ਢੰਗ ਨਾਲ ਹੱਤਿਆ, ਔਰਤਾਂ ਦੇ ਖਿਲਾਫ ਅਪਰਾਧ, ਲੁੱਟ – ਡਕੈਤੀ ਆਦਿ ਵਾਰਦਾਤਾਂ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝਾ ਕੀਤੀ| ਵੱਧਦੇ ਅਪਰਾਧ ਤੇ ਪੁਲੀਸ ਦੀ ਦਲੀਲ ਹੈ ਕਿ ਭਾਵੇਂ ਇਸ ਵਿੱਚ ਛੇ ਫੀਸਦੀ ਦਾ ਵਾਧਾ ਹੋਇਆ ਹੋਵੇ, ਪਰ ਗੰਭੀਰ ਅਪਰਾਧਾਂ ਵਿੱਚ 11. 72 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ| ਗੰਭੀਰ ਅਪਰਾਧ ਦੀ ਸ਼੍ਰੇਣੀ ਵਿੱਚ ਡਕੈਤੀ, ਹੱਤਿਆ, ਜਾਨਲੇਵਾ ਹਮਲਾ, ਲੁੱਟ, ਦੰਗੇ ਅਤੇ ਅਗਵਾ ਹਨ| ਪੁਲੀਸ ਇੱਕ ਹੋਰ ਤੱਥ ਨੂੰ ਲੈ ਕੇ ਆਪਣੀ ਪਿੱਠ ਥਪਥਪਾ ਰਹੀ ਹੈ| ਅੰਕੜਿਆਂ ਰਾਹੀਂ ਉਸਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ 2018 ਵਿੱਚ ਔਰਤਾਂ ਦੇ ਖਿਲਾਫ ਅਪਰਾਧ ਵਿੱਚ ਕਮੀ ਵੇਖੀ ਗਈ ਹੈ| ਹਾਲਾਂਕਿ ਇਹ ਬੇਹੱਦ ਮਾਮੂਲੀ ਕਮੀ ਹੈ| ਔਰਤਾਂ ਵਿੱਚ ਜਾਗਰੂਰਕਤਾ ਅਤੇ ਹਿੰਮਤ ਐਪ ਅਤੇ ਹੋਰ ਕਈ ਪ੍ਰੋਗਰਾਮਾਂ ਦੇ ਕਾਰਨ ਇਨ੍ਹਾਂ ਦੇ ਖਿਲਾਫ ਅਪਰਾਧਾਂ ਵਿੱਚ ਕਮੀ ਆਈ ਹੈ| ਪੁਲੀਸ ਲਈ ਸਭ ਤੋਂ ਵੱਡੀ ਰਾਹਤ ਰਾਜਧਾਨੀ ਵਿੱਚ ਅੱਤਵਾਦੀ ਹਮਲੇ ਦਾ ਨਾ ਹੋਣਾ ਅਤੇ ਨਿਰਭਆ ਵਰਗਾ ਕਾਂਡ ਨਾ ਹੋਣਾ ਵੀ ਰਿਹਾ| ਪਰ ਪੁਲੀਸ ਦੀਆਂ ਚੁਣੌਤੀਆਂ ਘੱਟ ਨਹੀਂ ਹੁੰਦੀਆਂ| ਪੁਲੀਸ ਨੂੰ ਕਈ ਪੱਧਰਾਂ ਤੇ ਕੰਮ ਕਰਨ ਦੀ ਜ਼ਰੂਰਤ ਹੈ| ਇਸ ਵਿੱਚ ਗ਼ੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਅਤੇ ਇਸਦੀ ਮਦਦ ਨਾਲ ਵੱਡੇ ਅਪਰਾਧ ਨੂੰ ਅੰਜਾਮ ਦੇਣ ਵਾਲਿਆਂ ਨੂੰ ਸੀਂਖਾਂ ਦੇ ਅੰਦਰ ਭੇਜਣਾ ਬਹੁਤ ਜਰੂਰੀ ਹੈ| ਗੈਰਕਾਨੂੰਨੀ ਹਥਿਆਰਾਂ ਦਾ ਪ੍ਰਯੋਗ ਵਧਿਆ ਹੈ ਅਤੇ ਇਹ ਬੇਹੱਦ ਚਿੰਤਾਜਨਕ ਗੱਲ ਹੈ| ਸਭ ਤੋਂ ਜਰੂਰੀ ਗੱਲ ਪੁਲੀਸ – ਪਬਲਿਕ ਦੇ ਵਿਚਾਲੇ ਸੰਵਾਦਹੀਨਤਾ ਨੂੰ ਘੱਟ ਕਰਨ ਦੀ ਹੈ| ਉਂਝ ਕਈ ਐਪਾਂ ਦੀ ਮਦਦ ਨਾਲ ਇਸ ਗੈਪ ਵਿੱਚ ਕਮੀ ਵੀ ਆਈ ਹੈ| ਇਸ ਵਿੱਚ ਦੋ ਮਤ ਨਹੀਂ ਕਿ ਡਿਜੀਟਲਾਇਜੇਸ਼ਨ ਨੇ ਪੁਲੀਸ ਦੀ ਰਾਹ ਆਸਾਨ ਕੀਤੀ ਹੈ| ਅਤੇ ਇਸਨੂੰ ਅੱਗੇ ਵੀ ਅਮਲ ਵਿੱਚ ਲਿਆਉਣ ਦਾ ਰਸਤਾ ਖੋਲ ਕੇ ਰੱਖਣਾ ਪਵੇਗਾ| ਨਿਸ਼ਚਿਤ ਤੌਰ ਤੇ ਪੁਲੀਸ ਦੇ ਸਾਹਮਣੇ ਡੇਢ ਕਰੋੜ ਦੀ ਆਬਾਦੀ ਦੀ ਸੁਰੱਖਿਆ ਦਾ ਫਰਜ ਆਸਾਨ ਕੰਮ ਨਹੀਂ ਹੈ| ਇਸ ਲਈ ਪੁਲੀਸਿੰਗ ਅਤੇ ਮਹਿਕਮੇ ਦਾ ਅਟੁੱਟ ਅੰਗ ਰਹੇ ਅਫਸਰ-ਕਰਮਚਾਰੀਆਂ ਬਾਰੇ ਗੰਭੀਰਤਾ ਨਾਲ ਸੋਚਣਾ ਹਰ ਲਿਹਾਜ਼ ਨਾਲ ਬਿਹਤਰ ਹੋਵੇਗਾ| ਖਾਸ ਕਰਕੇ ਛੁੱਟੀਆਂ ਨੂੰ ਲੈ ਕੇ ਪੁਲੀਸ ਵਾਲਿਆਂ ਦੀ ਪ੍ਰੇਸ਼ਾਨੀ ਅਤੇ ਘਰ ਲਈ ਸਮਾਂ ਨਾ ਦੇ ਸਕਣ ਦੀ ਕਸਕ ਨੂੰ ਵੀ ਖਤਮ ਕਰਨ ਦੀ ਦਿਸ਼ਾ ਵਿੱਚ ਵਿਭਾਗ ਦੇ ਮੁਖੀ ਨੂੰ ਕੰਮ ਕਰਨਾ ਪਵੇਗਾ| ਸੌ ਗੱਲਾਂ ਦੀ ਇੱਕ ਗੱਲ ਇਹ ਹੈ ਕਿ ਜਦੋਂ ਤੱਕ ਵਿਭਾਗ ਆਪਣੇ ਕਰਮਚਾਰੀਆਂ ਬਾਰੇ ਬਿਹਤਰੀਨ ਸੋਚ ਦੇ ਨਾਲ ਆਪਣੇ ਕਦਮ ਨਹੀਂ ਵਧਾਏਗਾ, ਉਦੋਂ ਤੱਕ ਟੀਚੇ ਨੂੰ ਪ੍ਰਾਪਤ ਕਰਨਾ ਮੁਸ਼ਕਿਲ ਹੁੰਦਾ ਹੈ| ਉਮੀਦ ਹੈ, ਕੁੱਝ ਅਜਿਹਾ ਹੀ ਸੋਚਿਆ ਜਾਵੇਗਾ|
ਰਜਤ ਕਪੂਰ

Leave a Reply

Your email address will not be published. Required fields are marked *