ਦਿੱਲੀ ਪੁਲੀਸ ਦੀ ਬਹਾਦਰੀ ਅਤੇ ਮਿਸ਼ਨ ਦੀ ਸਫਲਤਾ

ਦਹਾਕੇ ਭਰ ਤੋਂ ਦਿੱਲੀ-ਐਨਸੀਆਰ ਅਤੇ ਹਰਿਆਣਾ ਵਿੱਚ ਦਹਿਸ਼ਤ ਦਾ ਦੂਜਾ ਨਾਮ ਬਣੇ ‘ਕ੍ਰਾਂਤੀ ਗੈਂਗ’ ਨੂੰ ਦਿੱਲੀ ਪੁਲੀਸ ਦੀ ਸਪੈਸ਼ਲ ਜੇਲ੍ਹ ਨੇ ਖਾਮੋਸ਼ ਕਰ ਦਿੱਤਾ| ਪੁਲੀਸ ਦੇ ਨਾਲ ਮੁਕਾਬਲੇ ਵਿੱਚ ਗਰੋਹ ਸਰਗਨਾ ਰਾਜੇਸ਼ ਕੰਡੀਲਾ ਉਰਫ ਰਾਜੇਸ਼ ਭਾਰਤੀ ਤੋਂ ਇਲਾਵਾ ਤਿੰਨ ਹੋਰ ਬਦਮਾਸ਼ ਵੀ ਮਾਰ ਗਿਰਾਏ ਗਏ| ਰਾਜੇਸ਼ ਨੇ ਇੱਕ ਸਾਲ ਪਹਿਲਾਂ ਹੀ ਦਿੱਲੀ -ਐਨਸੀਆਰ ਵਿੱਚ ਖੌਫ ਫੈਲਾਉਣ ਲਈ ‘ਕ੍ਰਾਂਤੀ ਗੈਂਗ’ ਬਣਾਇਆ ਸੀ| ਇਸ ਤੇ ਦੋ ਲੱਖ ਰੁਪਏ ਦਾ ਇਨਾਮ ਸੀ| ਇਹ ਗੈਂਗ ਭਾਵੇਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਘਟਨਾ ਸਥਾਨ ਤੇ ਪਰਚੀ ਸੁੱਟਦਾ ਸੀ, ਜਿਸ ਵਿੱਚ ਆਪਣੇ ਨਾਜਾਇਜ ਅਤੇ ਅਪਰਾਧਿਕ ਕੰਮ ਨੂੰ ਦੇਸ਼ਹਿਤ ਵਿੱਚ ਅੰਜਾਮ ਦੇਣ ਦੀ ਗੱਲ ਲਿਖੀ ਹੁੰਦੀ ਸੀ, ਪਰ ਅਜਿਹਾ ਕੁੱਝ ਹੁੰਦਾ ਨਹੀਂ ਸੀ| ਦਰਅਸਲ, ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਜਾਂ ਪਰਚੀ ਸੁੱਟ ਕੇ ਇਹ ਗੈਂਗ ਆਪਣੇ ਜੁਰਮ ਨੂੰ ਜਾਇਜ ਠਹਰਾਉਣ ਅਤੇ ਇਸਦੀ ਆੜ ਵਿੱਚ ਜਾਂਚ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦਾ ਸੀ| ਇਸ ਗੈਂਗ ਤੇ ਜਬਰਦਸਤੀ ਉਗਰਾਹੀ, ਕਾਰ ਚੋਰੀ, ਹੱਤਿਆ ਅਤੇ ਹੱਤਿਆ ਦੀ ਕੋਸ਼ਿਸ਼, ਫਿਰੌਤੀ ਲਈ ਦਿਨ ਦਹਾੜੇ ਲੋਕਾਂ ਨੂੰ ਉਠਾ ਲੈਣਾ, ਲੁੱਟ ਆਦਿ ਦੇ ਕਈ ਮਾਮਲੇ ਦਰਜ ਸਨ| ਪੁਲੀਸ ਇਸ ਗੈਂਗ ੱਤੇ ਪਿਛਲੇ ਕਈ ਹਫਤੇ ਤੋਂ ਨਜ਼ਰ ਰੱਖ ਰਹੀ ਸੀ| ਹਾਲ-ਫਿਲਹਾਲ ਵਿੱਚ ਰਾਜਧਾਨੀ ਵਿੱਚ ਜਿਸ ਤੇਜੀ ਨਾਲ ਮੁਲਜਮਾਂ ਦੇ ਹੌਸਲੇ ਬੁਲੰਦ ਹੋਏ ਅਤੇ ਲਚਰ ਕਾਨੂੰਨ – ਵਿਵਸਥਾ ਨੂੰ ਲੈ ਕੇ ਪੁਲੀਸ ਦੀ ਹੇਠੀ ਹੋਈ, ਉਸ ਨਾਲ ਮਹਿਕਮੇ ਅਤੇ ਮੰਤਰਾਲੇ ਤੇ ਇਸ ਦਾਗ ਨੂੰ ਧੋਣ ਦਾ ਭਾਰੀ ਦਬਾਅ ਸੀ| ਇਹੀ ਕਾਰਨ ਹੈ ਕਿ ‘ਮਿਸ਼ਨ ਰਾਜੇਸ਼ ਭਾਰਤੀ’ ਨੂੰ ਜਲਦੀ -ਤੋਂ -ਜਲਦੀ ਅਤੇ ਕਿਸੇ ਵੀ ਹੱਦ ਤੱਕ ਜਾ ਕੇ ਪੂਰਾ ਕੀਤਾ ਗਿਆ| ਇਹ ਆਸਾਨ ਗੱਲ ਨਹੀਂ ਹੈ ਕਿ ਬੇਹੱਦ ਅਤਿਆਧੁਨਿਕ ਅਸਲਿਆਂ ਨਾਲ ਲੈਸ ਬਦਮਾਸ਼ਾਂ ਵਲੋਂ ਦਿਨ ਦਿਹਾੜੇ ਆਮਨਾ – ਸਾਮਣਾ ਕੀਤਾ ਜਾਵੇ| ਸੁਭਾਵਿਕ ਤੌਰ ਤੇ ਪੁਲੀਸ ਨੇ ਮਾੜੇ ਹਾਲਾਤਾਂ ਦੇ ਬਾਵਜੂਦ ਆਪਣਾ ਰੁਤਬਾ ਇੱਕ ਵਾਰ ਫਿਰ ਬੁਲੰਦ ਕੀਤਾ ਹੈ| ਉਨ੍ਹਾਂ ਅੱਠ ਜਖਮੀ ਪੁਲੀਸਕਰਮੀਆਂ ਦੀ ਬਹਾਦਰੀ ਨੂੰ ਵੀ ਸਲਾਮ| ਪਰ ਬਿਨਾਂ ਬੁਲੇਟਫਰੂਫ ਜੈਕੇਟ ਦੇ ਮੁਲਜਮਾਂ ਨਾਲ ਲੋਹਾ ਲੈਣ ਤੋਂ ਪੁਲੀਸ ਨੂੰ ਬਚਣਾ ਪਵੇਗਾ| ਪਹਿਲਾਂ ਵੀ ਅਜਿਹੀਆਂ ਲਾਪਰਵਾਹੀਆਂ ਦਾ ਗੰਭੀਰ ਨਤੀਜਾ ਵਿਭਾਗ ਵੇਖ ਚੁੱਕਿਆ ਹੈ| ਹੁਣ ਪੜਤਾਲ ਇਸ ਗੱਲ ਦੀ ਹੋਣੀ ਚਾਹੀਦੀ ਹੈ ਕਿ ਬਦਮਾਸ਼ਾਂ ਦੀ ਗੱਡੀ ਵਿੱਚ ਲੱਗਿਆ ਵਿਧਾਇਕ ਦਾ ਸਟਿਕਰ ਜੇਕਰ ਅਸਲੀ ਹੈ ਤਾਂ ਉਹ ਕਿਸ ਵਿਧਾਇਕ ਦੀ ਹੈ? ਫਾਰਮਹਾਉਸ ਜਿੱਥੇ ਅਕਸਰ ਇਹ ਗਰੋਹ ਆਉਂਦਾ ਸੀ, ਉਸਦੇ ਮਾਲਿਕ ਦਾ ਸਹਿਯੋਗ ਗੈਂਗ ਨਾਲ ਕਿਸ ਰੂਪ ਵਿੱਚ ਸੀ? ਹੁਣੇ ਕਈ ਤੱਥਾਂ ਦਾ ਬਾਹਰ ਆਉਣਾ ਬਾਕੀ ਹੈ| ਹਾਂ, ਪੁਲੀਸ ਕਾਰਵਾਈ ਨਾਲ ਬਦਮਾਸ਼ਾਂ ਵਿੱਚ ਡਰ ਦਾ ਮਾਹੌਲ ਜਰੂਰ ਬਣਿਆ ਹੈ|
ਪ੍ਰਵੀਨ

Leave a Reply

Your email address will not be published. Required fields are marked *