ਦਿੱਲੀ ਪੁਲੀਸ ਦੀ ਸਪੈਸ਼ਲ ਸੈਲ ਵਿੱਚ ਤਾਇਨਾਤ ਇੰਸਪੈਕਟਰ ਦੀ ਕੋਰੋਨਾ ਨਾਲ ਮੌਤ

ਨਵੀਂ ਦਿੱਲੀ, 1 ਜੁਲਾਈ (ਸ.ਬ.) ਦਿੱਲੀ ਪੁਲੀਸ ਦੀ ਸਪੈਸ਼ਲ ਸੈਲ ਵਿੱਚ ਤਾਇਨਾਤ ਇਕ ਜਾਂਬਾਜ਼ ਇੰਸਪੈਕਟਰ ਸੰਜੀਵ ਕੁਮਾਰ ਯਾਦਵ (49) ਦੀ ਕੋਰੋਨਾ ਇਨਫੈਕਸ਼ਨ ਨਾਲ ਮੌਤ ਹੋ ਗਈ ਹੈ| ਪੁਲੀਸ ਅਨੁਸਾਰ ਇੰਸਪੈਕਟਰ ਸੰਜੀਵ ਨੇ ਦੇਰ ਰਾਤ ਦੱਖਣੀ ਦਿੱਲੀ ਦੇ ਸਾਕੇਤ ਸਥਿਤ ਮੈਕਸ ਹਸਪਤਾਲ ਵਿੱਚ ਆਖਰੀ ਸਾਹ ਲਿਆ| ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਪਿਛਲੇ 15 ਦਿਨਾਂ ਤੋਂ ਉਨ੍ਹਾਂ ਦਾ ਮੈਕਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਅਤੇ ਉਹ ਵੈਂਟੀਲੇਟਰ ਤੇ ਸਨ|
ਇੰਸਪੈਕਟਰ ਸੰਜੀਵ ਸਪੈਸ਼ਲ ਸੈੱਲ ਦੇ ਦੱਖਣ ਪੱਛਮੀ ਰੇਂਜ ਵਿੱਚ ਤਾਇਨਾਤ ਸਨ| ਰਾਜਧਾਨੀ ਵਿੱਚ ਕੋਰੋਨਾ ਨਾਲ ਇੰਸਪੈਕਟਰ ਪੱਧਰ ਦੇ ਅਧਿਕਾਰੀ ਦੀ ਇਹ ਪਹਿਲੀ ਮੌਤ ਹੈ| ਇਸ ਤੋਂ ਪਹਿਲਾਂ 8 ਪੁਲੀਸ ਕਰਮੀਆਂ ਦੀ ਮੌਤ ਹੋ ਚੁਕੀ ਹੈ, ਜਿਨ੍ਹਾਂ ਵਿੱਚ ਤਿੰਨ ਕਾਂਸਟੇਬਲ, ਤਿੰਨ ਅਸਿਸਟੈਂਟ ਸਬ ਇੰਸਪੈਕਟਰ ਅਤੇ 2 ਸਬ ਇੰਸਪੈਕਟਰ ਸ਼ਾਮਲ ਹਨ| ਸਭ ਤੋਂ ਪਹਿਲਾਂ 5 ਮਈ ਨੂੰ 31 ਸਾਲਾ ਕਾਂਸਟੇਬਲ ਅਮਿਤ ਦੀ ਕੋਰੋਨਾ ਨਾਲ ਮੌਤ ਹੋਈ ਸੀ|

Leave a Reply

Your email address will not be published. Required fields are marked *