ਦਿੱਲੀ ਪੁਲੀਸ ਦੇ ਏ.ਐਸ.ਆਈ. ਨੇ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਮਾਰੀ ਗੋਲੀ

ਨਵੀਂ ਦਿੱਲੀ, 19 ਅਪ੍ਰੈਲ (ਸ.ਬ.) ਇੱਥੋਂ ਦੇ ਭਲਸਵਡੇਰੀ ਇਲਾਕੇ ਵਿੱਚ ਦਿੱਲੀ ਪੁਲੀਸ ਦੀ ਪੀ.ਸੀ.ਆਰ. ਵਿੱਚ ਤਾਇਨਾਤ ਏ.ਐਸ.ਆਈ. ਨੇ ਅੱਜ ਸਵੇਰ ਖੁਦ ਨੂੰ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਲਈ| ਗੋਲੀ ਏ. ਐਸ.ਆਈ. ਦੀ ਛਾਤੀ ਵਿੱਚ ਲੱਗੀ| ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁੱਜੀ ਪੁਲੀਸ ਨੇ ਜ਼ਖਮੀ ਏ. ਐਸ.ਆਈ. ਨੂੰ ਤੁਰੰਤ ਮੈਕਸ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|
ਜਾਣਕਾਰੀ ਅਨੁਸਾਰ ਦਿੱਲੀ ਦੇ ਭਲਸਵਡੇਰੀ ਇਲਾਕੇ ਵਿੱਚ ਦਿੱਲੀ ਪੁਲੀਸ ਦੀ ਪੀ.ਸੀ.ਆਰ. ਵਿੱਚ ਏ. ਐਸ. ਆਈ. ਧਰਮਵੀਰ ਤਾਇਨਾਤ ਹਨ| ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਤੋਂ ਏ.ਐਸ.ਆਈ. ਕੁਝ ਪ੍ਰੇਸ਼ਾਨ ਚੱਲ ਰਿਹਾ ਸੀ| ਅੱਜ ਸਵੇਰ ਧਰਮਵੀਰ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ| ਗੋਲੀ ਧਰਮਵੀਰ ਦੀ ਛਾਤੀ ਵਿੱਚ ਲੱਗੀ| ਧਰਮਵੀਰ ਨੂੰ ਤੁਰੰਤ ਸ਼ਾਲੀਮਾਰ ਬਾਗ ਦੇ ਮੈਕਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *