ਦਿੱਲੀ ਪੁਲੀਸ ਦੇ ਹੌਲਦਾਰ ਨੇ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਮਾਰੀ ਗੋਲੀ, ਮੌਤ

ਨਵੀਂ ਦਿੱਲੀ, 10 ਜੂਨ (ਸ.ਬ.) ਬੀਤੀ ਦੇਰ ਰਾਤ ਰੋਹਿਣੀ ਜ਼ਿਲੇ ਦੇ ਸ਼ਾਹਬਾਦ ਡੇਰੀ ਇਲਾਕੇ ਵਿੱਚ ਦਿੱਲੀ ਪੁਲੀਸ ਦੇ ਹੌਲਦਾਰ ਹਰਭਗਵਾਨ ਨੇ ਖੁਦ ਨੂੰ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ| ਫਿਲਹਾਲ ਉਹ ਪਰਿਵਾਰ ਨਾਲ ਰੋਹਿਨੀ ਦੇ ਅਵੰਤਿਕਾ ਸੈਕਟਰ-1 ਵਿੱਚ ਰਹਿੰਦਾ ਸੀ| ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਉਸ ਨੇ ਘਰੇਲੂ   ਕਲੇਸ਼ ਤੋਂ ਪ੍ਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ| ਉਨ੍ਹਾਂ ਦੇ ਮੋਬਾਈਲ ਤੇ ਘਰੋਂ ਮਿਸਡ ਕਾਲ ਵੀ ਆਈ ਹੋਈ ਹੈ|
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਹਰਭਗਵਾਨ ਆਪਣੇ ਸਾਥੀ ਪੁਲੀਸ ਕਰਮਚਾਰੀ ਨਾਲ ਸ਼ਾਹਬਾਦ ਡੇਰੀ ਏਰੀਆ ਦੇ ਹੀ ਇਕ ਮਕਾਨ ਵਿੱਚ ਗਸ਼ਤ ਤੇ ਸਨ| ਉਦੋਂ ਉਨ੍ਹਾਂ ਨੇ ਰਿਵਾਲਵਰ ਜਬੜੇ ਹੇਠਾਂ ਲਾ ਕੇ ਗੋਲੀ ਮਾਰ ਲਈ| ਉਨ੍ਹਾਂ ਦਾ ਸਾਥੀ ਰਾਜੇਸ਼ ਉਨ੍ਹਾਂ ਨੂੰ ਰੋਕਣ ਲਈ ਦੌੜਿਆ ਪਰ ਉਦੋਂ ਤੱਕ ਗੋਲੀ ਚੱਲ ਚੁਕੀ ਸੀ| ਗੋਲੀ ਹਰਭਗਵਾਨ ਦੇ ਸਿਰ ਨੂੰ ਚੀਰਦੀ ਹੋਈ ਨਿਕਲ ਕੇ ਰਾਜੇਸ਼ ਦੇ ਮੋਢੇ ਤੇ ਜਾ ਲੱਗੀ ਹਰ ਭਗਵਾਨ ਅਤੇ ਰਾਜੇਸ਼ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ| ਡਾਕਟਰਾਂ ਨੇ ਹਰ ਭਗਵਾਨ ਨੂੰ ਮ੍ਰਿਤ ਐਲਾਨ  ਦਿੱਤਾ, ਉੱਥੇ ਹੀ ਰਾਜੇਸ਼ ਦਾ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ| ਘਟਨਾ ਬਾਰੇ ਸੀਨੀਅਰ ਅਧਿਕਾਰੀਆਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਇਸ ਘਟਨਾ ਤੇ ਆਪਣੀ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ| ਦੱਸਿਆ ਜਾ ਰਿਹਾ ਹੈ ਕਿ ਰਾਜੇਸ਼ ਦੇ ਹੋਸ਼ ਵਿੱਚ ਆਉਣ ਦਾ ਇੰਤਜ਼ਾਰ ਕਰ ਰਹੀ ਹੈ, ਜਿਸ ਨਾਲ ਘਟਨਾ ਬਾਰੇ ਜਾਂਚ ਹੋ    ਸਕੇ|

Leave a Reply

Your email address will not be published. Required fields are marked *