ਦਿੱਲੀ ਪੁਲੀਸ ਨੇ ਕਪਿਲ ਮਿਸ਼ਰਾ ਨੂੰ ਕੇਜਰੀਵਾਲ ਦੇ ਜਨਤਾ ਦਰਬਾਰ ਵਿੱਚ ਜਾਣ ਤੋਂ ਰੋਕਿਆ

ਨਵੀਂ ਦਿੱਲੀ, 9 ਜੂਨ (ਸ.ਬ.) ਆਮ ਆਦਮੀ ਪਾਰਟੀ ਦੇ ਮੁਅੱਤਲ    ਨੇਤਾ ਕਪਿਲ ਮਿਸ਼ਰਾ ਨੂੰ ਦਿੱਲੀ ਪੁਲੀਸ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜਨਤਾ ਦਰਬਾਰ ਵਿੱਚ ਜਾਣ ਤੋਂ ਰੋਕ ਦਿੱਤਾ ਹੈ| ਕਪਿਲ ਅਤੇ ਉਨ੍ਹਾਂ ਦੇ ਸਮਰਥਕ ਅੰਦਰ ਜਾਣ ਦੇ ਲਈ ਪੁਲੀਸ ਕਰਮਚਾਰੀਆਂ ਨਾਲ ਧੱਕਾ-ਮੁੱਕੀ ਕਰਦੇ ਨਜ਼ਰ ਆਏ, ਪਰ ਸਫਲ ਨਾ ਹੋਣ ਤੇ ਉਨ੍ਹਾਂ ਨੇ ਕੇਜਰੀਵਾਲ ਦੇ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ| ਉਹ ਆਪਣੇ ਸਮਰਥਕਾਂ ਦੇ ਨਾਲ ਜ਼ਮੀਨ ਤੇ ਬੈਠ ਗਏ ਅਤੇ ਉੱਥੇ ਕੀਰਤਨ ਸ਼ੁਰੂ ਕਰਨ ਲੱਗੇ| ਅਸਲ ਵਿੱਚ ਕਪਿਲ ਦੇ ਜਨਤਾ ਦਰਬਾਰ ਵਿੱਚ ਜਾਣ ਦੀ ਖਬਰ ਦੇ ਬਾਅਦ ਤੋਂ ਹੀ ਉਨ੍ਹਾਂ ਨੂੰ ਰੋਕਣ ਦੇ ਲਈ ਭਾਰੀ ਪੁਲੀਸ ਫੋਰਸ ਤੈਨਾਤ ਕੀਤੀ ਗਈ ਸੀ|
ਕੁਝ ਦਿਨ ਪਹਿਲਾਂ ਕਪਿਲ ਨੇ ਕਿਹਾ ਸੀ ਕਿ ਉਹ ਮੁੱਖ ਮੰਤਰੀ ਦੇ ਜਨਤਾ ਦਰਬਾਰ ਵਿੱਚ ਜਾ ਕੇ ਘਪਲਿਆਂ ਦੀ ਪੋਲ ਖੋਲ੍ਹਣਗੇ| ਕਪਿਲ ਦੇ ਨਾਲ ਸੰਤੋਸ਼ ਕੋਲੀ ਦੀ ਮਾਂ ਵੀ ਮੌਜੂਦ ਹੈ| ਸੰਤੋਸ਼ ਕੋਲੀ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਸੀ, ਜਿਨ੍ਹਾਂ ਦੀ ਸ਼ੱਕੀ ਮੌਤ ਹੋਣ ਦੀ ਜਾਂਚ ਕਰਵਾਉਣ ਦਾ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਸੀ, ਪਰ ਅਜੇ ਤੱਕ ਇਸ ਤਰ੍ਹਾਂ ਨਹੀਂ ਹੋਇਆ ਹੈ| ਇਸ ਹੰਗਾਮੇ ਵਿੱਚ ਪੁਲੀਸ ਇਸ ਗੱਲ ਤੇ ਰਾਜੀ ਹੈ ਕਿ ਵਧ ਤੋਂ ਵਧ 3 ਲੋਕਾਂ ਨੂੰ ਮੁੱਖ ਮੰਤਰੀ ਕੇਜਰੀਵਾਲ ਨਾਲ ਮਿਲਣ ਦੇ ਲਈ ਅੰਦਰ ਲਿਆਇਆ ਜਾ ਸਕਦਾ ਹ

Leave a Reply

Your email address will not be published. Required fields are marked *