ਦਿੱਲੀ ਪੁਲੀਸ ਵੱਲੋਂ 5 ਵਿਅਕਤੀ ਗ੍ਰਿਫਤਾਰ


ਨਵੀਂ ਦਿੱਲੀ, 7 ਦਸੰਬਰ (ਸ.ਬ.) ਦਿੱਲੀ ਪੁਲੀਸ ਦੀ ਸਪੈਸ਼ਲ ਸੈਲ ਨੇ ਅੱਜ ਇਕ ਵੱਡੇ ਨਾਰਕੋ ਟੈਰਰ ਮਾਡੀਊਲ ਦਾ ਪਰਦਾਫਾਸ਼ ਕੀਤਾ, ਜਿਸ ਵਿੱਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਡੀ.ਸੀ.ਪੀ. ਸਪੈਸ਼ਲ ਸੈਲ ਪ੍ਰਮੋਦ ਕੁਸ਼ਵਾਹਾ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਸਥਿਤ ਸ਼ਕਰਪੁਰ ਵਿੱਚ 5 ਵਿਅਕਤੀ ਇਕ ਐਨਕਾਊਂਟਰ ਵਿੱਚ ਫੜੇ ਗਏ| ਉਨ੍ਹਾਂ ਨੇ ਦੱਸਿਆ ਕਿ 5 ਵਿਚੋਂ 3 ਕਸ਼ਮੀਰ ਅਤੇ 2 ਪੰਜਾਬ ਦੇ ਹਨ| ਸ੍ਰੀ ਕੁਸ਼ਵਾਹਾ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਹਥਿਆਰ ਅਤੇ ਹੋਰ ਗੰਭੀਰ ਸਮਾਨ ਬਰਾਮਦ ਹੋਇਆ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਪੁਲੀਸ ਨੇ ਕਿਹਾ ਕਿ ਇਸ ਗਰੁੱਪ ਵਿੱਚ ਪਾਕਿਸਤਾਨੀ ਏਜੰਸੀ ਆਈ.ਐਸ.ਆਈ. ਵਲੋਂ ਡਰੱਗ ਦੇ ਕਾਰੋਬਾਰ ਲਈ ਸਪੋਰਟ ਮਿਲਿਆ ਹੋਇਆ ਸੀ| ਪੁਲੀਸ ਨੇ ਦੱਸਿਆ ਕਿ ਇਨ੍ਹਾਂ ਦੇਕਿਸੇ ਅੱਤਵਾਦੀ ਸੰਗਠਨ ਨਾਲ ਜੁੜੇ ਹੋਣ ਦੀ ਪੁਸ਼ਟੀ ਹੋਣੀ ਹਾਲੇ ਬਾਕੀ ਹੈ|

Leave a Reply

Your email address will not be published. Required fields are marked *