ਦਿੱਲੀ-ਭਾਗਲਪੁਰ ਐਕਸਪ੍ਰੈਸ ਟਰੇਨ ਤੇ ਲੁਟੇਰਿਆਂ ਨੇ ਕੀਤਾ ਹਮਲਾ

ਨਵੀਂ ਦਿੱਲੀ, 10 ਜਨਵਰੀ (ਸ.ਬ.) ਹਥਿਆਰਬੰਦ ਲੁਟੇਰਿਆਂ ਨੇ ਪੱਛਮੀ ਬੰਗਾਲ ਦੇ ਮਾਲਦਾ ਡਿਵੀਜ਼ਨ ਵਿਚ ਨਕਸਲ ਪ੍ਰਭਾਵਿਤ ਇਕ ਇਲਾਕੇ ਵਿਚ ਦਿੱਲੀ-ਭਾਗਲਪੁਰ ਐਕਸਪ੍ਰੈਸ ਤੇ ਹਮਲਾ ਕੀਤਾ ਅਤੇ ਕਰੀਬ 3 ਲੱਖ ਰੁਪਏ ਦਾ ਕੀਮਤੀ ਸਾਮਾਨ ਲੁੱਟ ਲਿਆ| ਰੇਲਵੇ ਨੇ ਦੱਸਿਆ ਕਿ ਲੁਟੇਰਿਆਂ ਨੇ ਧਨੌਰੀ-ਕਜਰਾ ਸਟੇਸ਼ਨ ਦੇ ਨੇੜੇ ਅਲਾਰਮ ਚੇਨ ਖਿੱਚ ਕੇ ਟਰੇਨ ਨੂੰ ਰੋਕ ਦਿੱਤਾ ਅਤੇ ਬੀਤੀ ਦੇਰ ਰਾਤ ਯਾਤਰੀਆਂ ਨਾਲ ਲੁੱਟ-ਖੋਹ ਕੀਤੀ|
ਰੇਲਵੇ ਨੇ ਦੱਸਿਆ ਕਿ ਜਮਾਲਪੁਰ ਵਿਚ ਸਰਕਾਰੀ ਰੇਲਵੇ ਪੁਲੀਸ (ਜੀ. ਆਰ. ਪੀ.) ਦੇ ਸਾਹਮਣੇ 10 ਯਾਤਰੀਆਂ ਨੇ ਆਪਣੀ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਇਸ ਸਿਲਸਿਲੇ ਵਿਚ ਮਾਮਲਾ ਦਰਜ ਕੀਤਾ ਗਿਆ| ਰੇਲਵੇ ਨੇ ਦੱਸਿਆ ਕਿ ਲੁੱਟ-ਖੋਹ ਕੀਤੇ ਗਏ ਕੀਮਤੀ ਸਾਮਾਨ ਦੀ ਕੀਮਤ ਕਰੀਬ 2.37 ਲੱਖ ਰੁਪਏ ਦੱਸੀ ਗਈ ਹੈ| ਅਪਰਾਧੀਆਂ ਕੋਲ ਦੇਸੀ ਪਿਸਤੌਲ ਸੀ| ਹਾਲਾਂਕਿ ਗੋਲੀਬਾਰੀ ਦੀ ਕੋਈ ਘਟਨਾ ਦਰਜ ਨਹੀਂ ਕਰਵਾਈ ਗਈ ਹੈ| ਰੇਲਵੇ ਨੇ ਦੱਸਿਆ ਕਿ ਕਿਸੇ ਵੀ ਯਾਤਰੀ ਨੂੰ ਵੱਡਾ ਜ਼ਖਮ ਜਾਂ ਚਾਕੂ ਲੱਗਣ ਦੀ ਕੋਈ ਖਬਰ ਨਹੀਂ ਹੈ|

Leave a Reply

Your email address will not be published. Required fields are marked *