ਦਿੱਲੀ ਮੈਟਰੋ ਨੇ ਬਣਾਇਆ ਰਿਕਾਰਡ, ਦੁਨੀਆ ਦੇ ਟਾਪ 10 ਨੈਟਵਰਕ ਵਿੱਚ ਹੋਈ ਸ਼ਾਮਲ

ਨਵੀਂ ਦਿੱਲੀ, 31 ਅਕਤੂਬਰ (ਸ.ਬ.) ਦਿੱਲੀ ਮੈਟਰੋ ਅੱਜ 314 ਕਿਲੋਮੀਟਰ ਲੰਬੇ ਨੈਟਵਰਕ ਨਾਲ ਦੁਨੀਆ ਦੇ ਟਾਪ 10 ਮੈਟਰੋ ਵਾਲੇ ਸ਼ਹਿਰਾਂ ਦੇ ਗਲੋਬਲ ਅਲੀਟ ਕਲੱਬ ਵਿੱਚ ਸ਼ਾਮਲ ਹੋ ਗਈ ਹੈ| ਪਿੰਕ ਲਾਈਨ ਤੇ 17.86 ਕਿਲੋਮੀਟਰ ਲੰਬਾ ਸ਼ਿਵ ਵਿਹਾਰ-ਤ੍ਰਿਲੋਕਪੁਰੀ ਸੰਜੇ ਝੀਲ ਮਾਰਗ ਖੋਲ੍ਹਣ ਨਾਲ ਇਹ ਰਿਕਾਰਡ ਬਣਿਆ ਹੈ| ਹੁਣ ਮੈਟਰੋ ਕੋਲ 229 ਸਟੇਸ਼ਨ ਹਨ| 2020 ਤਕ ਕਰੀਬ 100 ਕਿਲੋਮੀਟਰ ਨੈਟਵਰਕ ਹੋਰ ਹੋ ਜਾਵੇਗਾ|
ਮੈਟਰੋ ਦੀ ਨੀਂਹ ਰੱਖੇ ਨੂੰ 23 ਸਾਲ ਹੋ ਚੁੱਕੇ ਹਨ| ਅਲੀਟ ਕਲੱਬ ਵਿੱਚ ਉਹ ਮੈਟਰੋ ਸ਼ਾਮਲ ਹੁੰਦੀ ਹੈ, ਜਿਸ ਦਾ ਨੈਟਵਰਕ ਸੰਚਾਲਨ 300 ਕਿਲੋਮੀਟਰ ਦਾ ਹੁੰਦਾ ਹੈ| ਇਸ ਕਲੱਬ ਵਿੱਚ ਲੰਡਨ, ਬੀਜਿੰਗ, ਸ਼ੰਘਾਈ, ਮਾਸਕੋ, ਸਿਓਲ, ਨੈਨਜਿੰਗ, ਗੁਆਂਗਜੋ ਵਰਗੇ ਸ਼ਹਿਰ ਸ਼ਾਮਲ ਹਨ| ਰਿਹਾਇਸ਼ ਤੇ ਸ਼ਹਿਰੀ ਵਿਕਾਸ ਮਾਮਲਿਆਂ ਦੇ ਰਾਜਮੰਤਰੀ ਹਰਦੀਪ ਸਿੰਘ ਪੂਰੀ ਮੁਤਾਬਕ ਮੈਟਰੋ ਰੇਲ ਦੀ ਨਿਰਮਾਣ ਅਧੀਨ ਪ੍ਰੋਜੈਕਟਾਂ ਸਮੇਤ ਮੈਟਰੋ ਦਾ ਦੇਸ਼ਵਿਆਪੀ ਵਿਸਥਾਰ 664 ਕਿਲੋਮੀਟਰ ਤੱਕ ਪਹੁੰਚ ਗਿਆ ਹੈ, ਜਦਕਿ ਮੈਟਰੋ ਰੇਲ ਦਾ ਸੰਚਾਲਨ 515 ਕਿਲੋਮੀਟਰ ਵਿੱਚ ਕੀਤਾ ਜਾ ਰਿਹਾ ਹੈ|
ਦਿੱਲੀ ਮੈਟਰੋ ਰਾਹੀਂ ਰੋਜ਼ਾਨਾ ਔਸਤ 28 ਲੱਖ ਯਾਤਰੀ ਸਫਰ ਕਰਦੇ ਹਨ ਤੇ ਇਹ ਦਿੱਲੀ ਦੀ ਲਾਇਫ ਲਾਈਨ ਹੈ| ਦੁਨੀਆ ਵਿੱਚ ਲੰਡਨ ਮੈਟਰੋ ਸਭ ਤੋਂ ਪੁਰਾਣੀ ਹੈ| ਲੰਡਨ ਮੈਟਰੋ ਨੇ ਹੀ ਦੁਨੀਆ ਦੇ ਦੂਜੇ ਸ਼ਹਿਰਾਂ ਨੂੰ ਮੈਟਰੋ ਲਈ ਉਤਸ਼ਾਹਿਤ ਕੀਤਾ| ਲੰਡਨ ਮੈਟਰੋ ਨੈਟਵਰਕ 400 ਕਿਲੋਮਟੀਰ ਤੋਂ ਜ਼ਿਆਦਾ ਹੈ| ਦਿੱਲੀ ਮੈਟਰੋ ਆਪਣਾ ਨੈਟਵਰਕ ਵਧਾਉਣ ਨਾਲ ਸਮਾਰਟ ਵੀ ਬਣ ਰਹੀ ਹੈ| ਜਨਕਪੁਰੀ ਤੋਂ ਬਾਟੇਨਿਕਲ ਗਾਰਡਨ ਤਕ ਕੁਝ ਮਹੀਨੇ ਵਿੱਚ ਡਰਾਇਵਰਲੈਸ ਟਰੇਨ ਚੱਲੇਗੀ| ਡਰਾਇਵਰਲੈਸ ਤਕਨਾਲੋਜੀ ਨਾਲ ਇਹ ਟਰੇਨ ਚੱਲ ਰਹੀ ਹੈ ਪਰ ਹਾਲੇ ਉਸ ਵਿੱਚ ਡਰਾਇਵਰ ਹੁੰਦਾ ਹੈ|

Leave a Reply

Your email address will not be published. Required fields are marked *