ਦਿੱਲੀ ਮੋਰਚੇ ਤੋਂ ਪਰਤੇ ਗ੍ਰੰਥੀ ਸਿੰਘ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
ਲੱਖੋ ਕੇ ਬਹਿਰਾਮ (ਫ਼ਿਰੋਜ਼ਪੁਰ), 12 ਜਨਵਰੀ (ਸ.ਬ.) ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਹਿੱਸਾ ਲੈ ਕੇ 2 ਦਿਨ ਪਹਿਲਾਂ ਵਾਪਸ ਪਰਤੇ ਪਿੰਡ ਮਹਿਮਾ ਦੇ ਗ੍ਰੰਥੀ ਸਿੰਘ ਨਸੀਬ ਸਿੰਘ ਪੁੱਤਰ ਸ਼ਿੰਗਾਰ ਸਿੰਘ ਵਲੋਂ ਬੀਤੀ ਰਾਤ 12 ਬੋਰ ਦੀ ਬੰਦੂਕ ਨਾਲ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ। ਗ੍ਰੰਥੀ ਸਿੰਘ ਵਲੋਂ ਲਿਖਿਆ ਇਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਗਏ ਕਾਲੇ ਕਾਨੂੰਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਕੇਂਦਰ ਸਰਕਾਰ ਵਲੋਂ ਅਪਣਾਏ ਜਾ ਰਹੇ ਅੜੀਅਲ ਵਤੀਰੇ ਨੂੰ ਦੱਸਿਆ ਜ਼ਿੰਮੇਵਾਰ ਦੱਸਿਆ ਹੈ।