ਦਿੱਲੀ ਮੋਰਚੇ ਵਿੱਚ ਸੰਘਰਸ਼ ਕਰਦਿਆਂ ਸਮਰਾਲਾ ਦੇ ਕਿਸਾਨ ਦੀ ਮੌਤ


ਸਮਰਾਲਾ, 30 ਨਵੰਬਰ (ਸ.ਬ.)        ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਸੰਘਰਸ਼ ਕਰ ਰਹੇ ਕਿਸਾਨਾਂ ਵਿੱਚ ਸ਼ਾਮਲ ਸਮਰਾਲਾ ਨੇੜਲੇ ਪਿੰਡ ਖੱਟਰਾਂ ਦੇ ਇਕ 55 ਸਾਲਾ ਕਿਸਾਨ ਗੱਜਣ ਸਿੰਘ ਦੀ ਮੌਤ ਹੋ ਗਈ| ਭਾਰਤੀ ਕਿਸਾਨ ਯੂਨੀਅਨ           ਏਕਤਾ (ਸਿੱਧੂਪੁਰ) ਦਾ ਸਰਗਰਮ ਮੈਂਬਰ ਇਹ ਕਿਸਾਨ ਬੀਤੇ 24 ਨਵੰਬਰ ਨੂੰ ਹੀ ਘੁਲਾਲ ਟੋਲ ਪਲਾਜ਼ਾ ਤੋਂ ਗਏ ਕਿਸਾਨਾਂ ਦੇ ਪਹਿਲੇ ਜਥੇ ਵਿੱਚ ਸ਼ਾਮਲ ਹੁੰਦੇ ਹੋਏ ਦਿੱਲੀ ਵਿਖੇ ਪਹੁੰਚਿਆ ਸੀ|
ਕੜਾਕੇ ਦੀ ਠੰਡ ਵਿੱਚ ਵੀ ਆਪਣੇ ਬਾਕੀ ਸਾਥੀਆਂ ਨਾਲ ਟਿਕਰੀ ਬਾਰਡਰ ਤੇ ਡਟੇ ਹੋਏ ਇਸ ਕਿਸਾਨ ਗੱਜਣ ਸਿੰਘ ਦੀ ਸ਼ਨੀਵਾਰ ਦੇਰ ਰਾਤ ਹਾਲਤ ਵਿਗੜ ਗਈ| ਉਥੇ ਮੌਜੂਦ ਬੀ.ਕੇ.ਯੂ. ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਖੀਰਨੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਹਿਲਾ ਤਾਂ ਆਪਣੇ ਇਸ ਸਾਥੀ ਨੂੰ ਨੇੜੇ ਦੇ ਇਕ ਪ੍ਰਾਈਵੇਟ ਹਸਪਤਾਲ ਲੈ ਗਏ ਪਰ ਹਾਲਤ ਜ਼ਿਆਦਾ ਗੰਭੀਰ ਹੋਣ ਤੇ ਉਸ ਨੂੰ ਵੱਡੇ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਅੱਜ ਤੜਕੇ ਗੱਜਣ ਸਿੰਘ ਦੀ ਮੌਤ ਹੋ ਗਈ ਹੈ|
ਕਿਸਾਨ ਆਗੂ ਸ. ਖੀਰਨੀਆਂ ਨੇ ਕਿਹਾ ਕਿ ਸੰਘਰਸ਼ ਦੌਰਾਨ ਸ਼ਹੀਦ ਹੋਏ ਆਪਣੇ ਇਸ ਸਾਥੀ ਕਿਸਾਨ ਗੱਜਣ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ            ਭੇਜਣ ਦੇ ਪ੍ਰਬੰਧ ਯੂਨੀਅਨ ਵੱਲੋਂ ਕੀਤੇ ਗਏ ਹਨ|

Leave a Reply

Your email address will not be published. Required fields are marked *