ਦਿੱਲੀ ਲਈ ਜਥਾ ਰਵਾਨਾ
ਐਸ ਏ ਐਸ ਨਗਰ, 10 ਦਸੰਬਰ (ਭਗਵੰਤ ਸਿੰਘ ਬੇਦੀ) ਗੁਰਦੁਆਰਾ ਸ੍ਰੀ ਧੰਨਾ ਭਗਤ ਜੀ ਫੇਜ 8 ਮੁਹਾਲੀ ਤੋਂ ਗੁਰਦੁਆਰਾ ਧੰਨਾ ਭਗਤ ਦੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਜਥਾ ਦਿੱਲੀ ਵਿੱਚ ਚਲ ਰਹੇ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਲ ਹੋਣ ਲਈ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਹੋਇਆ|
ਇਸ ਜਥੇ ਵਿੱਚ ਅਨੇਕਾਂ ਸਮਾਜ ਸੇਵੀ ਅਤੇ ਧਾਰਮਿਕ ਸਖਸ਼ੀਅਤਾਂ ਅਤੇ ਵੱਡੀ ਗਿਣਤੀ ਸੰਗਤਾਂ ਸ਼ਾਮਲ ਹਨ| ਇਸ ਮੌਕੇ ਸੰਗਤਾਂ ਵਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ|
ਇਸ ਮੌਕੇ ਉੱਘੇ ਕਥਾਵਾਚਕ ਭਾਈ ਰਜਿੰਦਰ ਸਿੰਘ, ਭਾਈ ਚੰਨਪ੍ਰੀਤ ਸਿੰਘ, ਜਥੇਦਾਰ ਰਮੇਸ਼ ਸਿੰਘ ਕਜਹੇੜੀ, ਬਾਬਾ ਸਕੰਦਰ ਸਿੰਘ ਅਤੇ ਨਿਹੰਗ ਸਿੰਘ ਜਥੇਦਾਰ ਮੌਜੂਦ ਸਨ|