ਦਿੱਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਤੇਜ਼ ਹਵਾਵਾਂ ਦੇ ਨਾਲ ਪਿਆ ਮੀਂਹ

ਨਵੀਂ ਦਿੱਲੀ, 11 ਜੂਨ (ਸ.ਬ.) ਪੂਰਾ ਉੱਤਰ ਭਾਰਤ ਇਸ ਸਮੇਂ ਗਰਮੀ ਦੀ ਲਪੇਟ ਵਿੱਚ ਹੈ| ਲੋਕ ਗਰਮੀ ਕਾਰਨ ਪਰੇਸ਼ਾਨ ਹਨ| ਇਸ ਵਾਰ ਗਰਮੀ ਨੇ ਆਪਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ| ਅੱਤ ਦੀ ਪੈ ਰਹੀ ਗਰਮੀ ਤੋਂ ਫਿਲਹਾਲ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ| ਉੱਥੇ ਹੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਅੱਜ ਹਲਕਾ-ਹਲਕਾ ਮੀਂਹ ਪਿਆ ਅਤੇ ਤੇਜ਼ ਹਵਾਵਾਂ ਚੱਲੀਆਂ| ਇਸ ਮੀਂਹ ਤੋਂ ਦਿੱਲੀ ਵਾਸੀਆਂ ਨੂੰ ਥੋੜ੍ਹੀ ਰਾਹਤ ਮਿਲੀ ਹੈ| ਦਿੱਲੀ ਵਿੱਚ ਸੋਮਵਾਰ ਨੂੰ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਪਾਰਾ ਪਹਿਲੀ ਵਾਰ 48 ਡਿਗਰੀ ਸੈਲਸੀਅਸ ਤੇ ਪਹੁੰਚ ਗਿਆ ਹੈ, ਜੋ ਆਮ ਤੋਂ 8 ਡਿਗਰੀ ਜ਼ਿਆਦਾ ਹੈ|
ਭਿਆਨਕ ਗਰਮੀ ਅਤੇ ਵਧਦੇ ਤਾਪਮਾਨ ਦੇ ਪਿੱਛੇ ਦਾ ਕਾਰਨ ਪੱਛਮੀ ਗੜਬੜੀ ਹੈ| ਦਰੱਖਤਾਂ ਦੀ ਕਟਾਈ ਅਤੇ ਆਬਾਦੀ ਦਾ ਵਧਣਾ ਵੀ ਤਾਪਮਾਨ ਵਿੱਚ ਵਾਧੇ ਦਾ ਮੁੱਖ ਕਾਰਨ ਹੈ| ਇਸ ਕਾਰਨ ਮਾਨਸੂਨ ਵਿੱਚ ਦੇਰੀ ਅਤੇ ਪ੍ਰੀ-ਮਾਨਸੂਨ ਵਿੱਚ ਘੱਟ ਮੀਂਹ ਕਾਰਨ ਵੀ ਤਾਪਮਾਨ ਵੱਧ ਰਿਹਾ ਹੈ| ਗਰਮੀ ਤੋਂ ਬੇਹਾਲ ਲੋਕ ਮੀਂਹ ਦੀ ਉਡੀਕ ਕਰ ਰਹੇ ਹਨ| ਰਾਜਸਥਾਨ ਵਿੱਚ 50 ਡਿਗਰੀ ਸੈਲਸੀਅਸ ਤਕ ਤਾਪਮਾਨ ਹੈ| ਇਸ ਤੋਂ ਇਲਾਵਾ ਮੱਧ ਪ੍ਰਦੇਸ਼, ਪੰਜਾਬ ਅਤੇ ਦਿੱਲੀ ਸਮੇਤ ਕਈ ਸੂਬੇ ਭਿਆਨਕ ਗਰਮੀ ਦੀ ਲਪੇਟ ਵਿਚ ਹਨ|

Leave a Reply

Your email address will not be published. Required fields are marked *