ਦਿੱਲੀ ਵਿੱਚ ਅੰਦੋਲਨ ਦਾ ਰੂਪ ਲੈ ਗਿਆ ਰੁੱਖਾਂ ਦੀ ਕਟਾਈ ਰੋਕਣ ਦਾ ਮਾਮਲਾ

ਦਿੱਲੀ ਦੀਆਂ ਛੇ ਕਾਲੋਨੀਆਂ ਦੇ ਵਿਕਾਸ ਲਈ ਦਰਖਤਾਂ ਦੀ ਕਟਾਈ ਦਾ ਮਾਮਲਾ ਹੌਲੀ-ਹੌਲੀ ਵੱਡੇ ਅੰਦੋਲਨ ਵਿੱਚ ਬਦਲ ਰਿਹਾ ਹੈ| ਦਿੱਲੀ ਹਾਈ ਕੋਰਟ ਵਿੱਚ ਜੋ ਪਟੀਸ਼ਨ ਦਰਜ ਕੀਤੀ ਗਈ ਉਸਦੇ ਅਨੁਸਾਰ ਰਿਹਾਇਸ਼ੀ ਪ੍ਰਯੋਜਨਾ ਲਈ 16,500 ਤੋਂ ਜ਼ਿਆਦਾ ਦਰਖਤਾਂ ਦੀ ਕਟਾਈ ਦੀ ਯੋਜਨਾ ਹੈ| ਇੰਨੀ ਗਿਣਤੀ ਵਿੱਚ ਦਰਖਤਾਂ ਦੀ ਕਟਾਈ ਦੀ ਸੂਚਨਾ ਨਾਲ ਹੀ ਸਿਹਰਨ ਪੈਦਾ ਹੋ ਜਾਂਦੀ ਹੈ| ਇਹ ਸਵਾਲ ਸੁਭਾਵਿਕ ਹੈ ਕਿ ਇੰਨੇ ਜਿਆਦਾ ਦਰਖਤਾਂ ਦੀ ਕਟਾਈ ਦਾ ਅਸਰ ਦਿੱਲੀ ਦੇ ਵਾਤਾਵਰਣ ਉਤੇ ਕਿੰਨਾ ਪਵੇਗਾ? ਕੀ ਰਾਸ਼ਟਰੀ ਰਾਜਧਾਨੀ ਇਸਨੂੰ ਬਰਦਾਸ਼ਤ ਕਰ ਸਕੇਗੀ? ਹਾਲਾਂਕਿ ਇਸ ਉਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ| ਪਰ ਇਸ ਨਾਲ ਮਾਮਲੇ ਦਾ ਅੰਤ ਨਹੀਂ ਹੋਇਆ ਹੈ| ਨੈਸ਼ਨਲ ਬਿਲਡਿੰਗਸ ਕੰਸਟਰਕਸ਼ਨ ਕਾਰਪੋਰੇਸ਼ਨ ਲਿਮਟਿਡ ਨੇ ਕਿਹਾ ਹੈ ਅਜਿਹਾ ਕਰਨ ਲਈ ਉਸਨੇ ਰੁੱਖ ਅਥਾਰਟੀ ਤੋਂ ਬਾਜਾਬਤਾ ਮੰਜੂਰੀ ਲਈ ਹੈ ਅਤੇ 8 ਕਰੋੜ ਰੁਪਏ ਵੀ ਜਮਾਂ ਕਰਵਾ ਦਿੱਤੇ ਹਨ| ਇਹ ਵੀ ਸੱਚ ਹੈ ਕਿ ਸਰਕਾਰ ਦੇ ਵਾਤਾਵਰਣ ਵਿਭਾਗ ਨੇ ਵੀ ਇਸਦੀ ਮੰਜ਼ੂਰੀ ਦੇ ਦਿੱਤੀ ਹੈ| ਤਾਂ ਫਿਰ ਹੋਵੇਗਾ ਕੀ? ਹਾਈ ਕੋਰਟ ਦਾ ਕਹਿਣਾ ਹੈ ਕਿ ਜਦਕਿ ਵਾਤਾਵਰਣ ਦੀ ਮੰਜ਼ੂਰੀ ਮਿਲ ਚੁੱਕੀ ਹੈ ਇਸ ਲਈ ਪਟੀਸ਼ਨਕਰਤਾ ਨੂੰ ਰਾਸ਼ਟਰੀ ਹਰਿਤ ਅਥਾਰਟੀ ਵਿੱਚ ਮਾਮਲਾ ਲਿਜਾਣਾ ਚਾਹੀਦਾ ਹੈ|
ਆਖਿਰ ਪਟੀਸ਼ਨਕਰਤਾ ਦੀਆਂ ਦਲੀਲਾਂ ਨੂੰ ਸਵੀਕਾਰ ਕਰਦੇ ਹੋਏ ਅਦਾਲਤ ਨੇ ਨਵੇਂ ਸਿਰੇ ਤੋਂ ਮਾਮਲਾ ਦਰਜ ਕਰਨ ਦਾ ਨਿਰਦੇਸ਼ ਦਿੱਤਾ| ਦਿੱਲੀ ਹਾਈਕੋਰਟ ਕੀ ਫੈਸਲਾ ਦਿੰਦਾ ਹੈ ਇਸਦਾ ਅਨੁਮਾਨ ਅਜੇ ਲਗਾਉਣਾ ਉਚਿਤ ਨਹੀਂ| ਉਂਝ ਇਸ ਅਦਾਲਤ ਨੇ ਪਿਛਲੇ ਦਿਨੀਂ ਦਰਖਤਾਂ ਦੀ ਕਟਾਈ ਤੇ ਰੋਕ ਲਗਾਉਣ ਤੋਂ ਮਨਾਂ ਕਰ ਦਿੱਤਾ ਸੀ| ਨਗਰ ਵਿਕਾਸ ਮੰਤਰਾਲੇ ਨੇ ਕਿਹਾ ਹੈ ਕਿ ਇੱਕ ਦਰਖਤ ਦੇ ਬਦਲੇ ਉਹ ਤਿੰਨ ਦਰਖਤ ਲਗਾਵੇਗਾ| ਇਸ ਦੀ ਯੋਜਨਾ ਬਣ ਚੁੱਕੀ ਹੈ| ਤਾਂ ਕੁੱਝ ਸਮੇਂ ਤੱਕ ਮਾਮਲਾ ਚੱਲੇਗਾ| ਪਰ ਇਹ ਸੰਭਵ ਨਹੀਂ ਕਿ ਰਿਹਾਇਸ਼ੀ ਕੰਪਲੈਕਸਾਂ ਦਾ ਵਿਕਾਸ ਰੋਕ ਦਿੱਤੀ ਜਾਵੇ| ਦਰਖਤਾਂ ਦੀ ਕੁਰਬਾਨੀ ਚੜ੍ਹੇਗੀ ਇਹ ਨਿਸ਼ਚਿਤ ਲੱਗਦਾ ਹੈ| ਜਿਸ ਅਨੁਪਾਤ ਵਿੱਚ ਘਰ ਦੀ ਜ਼ਰੂਰਤ ਹੈ ਉਸਦੇ ਲਈ ਨਵੀਆਂ ਥਾਵਾਂ ਦੀ ਵਿਵਸਥਾ ਹੁਣ ਸੰਭਵ ਨਹੀਂ| ਜਾਹਿਰ ਹੈ, ਜੋ ਰਿਹਾਇਸ਼ੀ ਕੰਪਲੈਕਸ ਉਪਲੱਬਧ ਹਨ, ਉਨ੍ਹਾਂ ਦੇ ਹੀ ਵਿਸਥਾਰ ਨਾਲ ਇਸ ਕਮੀ ਦੀ ਭਰਪਾਈ ਕਰਨੀ ਪਵੇਗੀ|
ਰਾਜਧਾਨੀ ਦੇ ਸਰੋਜਨੀ ਨਗਰ, ਨੌਰੋਜੀ ਨਗਰ, ਨੇਤਾਜੀ ਨਗਰ ਆਦਿ ਅਜਿਹੇ ਖੇਤਰ ਹਨ, ਜਿੱਥੇ ਰਿਹਾਇਸ਼ੀ ਕੰਪਲੈਕਸ ਦਾ ਵਿਸਥਾਰ ਹੋਣਾ ਹੈ| ਜੇਕਰ ਕੋਈ ਇਸਨੂੰ ਰੋਕਣਾ ਚਾਹੁੰਦਾ ਹੈ ਤਾਂ ਉਸਨੂੰ ਇਹ ਵੀ ਦੱਸਣਾ ਪਵੇਗਾ ਕਿ ਜੋ ਲੋਕ ਘਰ ਦੀ ਉਡੀਕ ਕਰ ਰਹੇ ਹਨ ਉਨ੍ਹਾਂ ਨੂੰ ਕਿੱਥੇ ਰੱਖਿਆ ਜਾਵੇਗਾ? ਉਂਝ ਵੀ ਦਿੱਲੀ ਵਿੱਚ ਨਵੇਂ ਸਿਰੇ ਤੋਂ ਕਾਫ਼ੀ ਜਗ੍ਹਾ ਪੁਨਰ ਨਿਰਮਾਣ ਹੋਇਆ ਹੈ | ਉਸਦੇ ਲਈ ਪਹਿਲਾਂ ਵੀ ਦਰਖਤ ਕੱਟੇ ਗਏ ਹਨ| ਸੱਚ ਇਹ ਹੈ ਕਿ ਅਸੀਂ ਵਾਤਾਵਰਣ ਦਾ ਜਿੰਨਾ ਵੀ ਰੋਣਾ ਰੋਈਏ, ਸਾਡੇ ਕੋਲ ਕੋਈ ਚਾਰਾ ਹੈ ਹੀ ਨਹੀਂ| ਰਸਤਾ ਇਹੀ ਹੈ ਕਿ ਜਿੰਨੇ ਦਰਖਤ ਕੱਟਣ ਉਸ ਤੋਂ ਕਈ ਗੁਣਾਂ ਜ਼ਿਆਦਾ ਗਿਣਤੀ ਵਿੱਚ ਦਰਖਤ ਲਗਾ ਦਿੱਤੇ ਜਾਣ|
ਪ੍ਰਵੀਨ ਕੁਮਾਰ

Leave a Reply

Your email address will not be published. Required fields are marked *