ਦਿੱਲੀ ਵਿੱਚ ਕਾਰ ਸਵਾਰ ਔਰਤ ਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ

ਨਵੀਂ ਦਿੱਲੀ, 11 ਜੁਲਾਈ (ਸ.ਬ.) ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬਦਮਾਸ਼ ਬੇਖੌਫ ਘੁੰਮ ਰਹੇ ਹਨ| ਬਦਮਾਸ਼ਾਂ ਵਿੱਚ ਪੁਲੀਸ ਦਾ ਕੋਈ ਡਰ ਨਹੀਂ ਹੈ| ਅੱਜ ਸਵੇਰੇ ਬਦਮਾਸ਼ਾਂ ਨੇ ਕਾਰ ਸਵਾਰ ਇਕ ਔਰਤ ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ| ਦੱਸਿਆ ਜਾ ਰਿਹਾ ਹੈ ਕਿ ਔਰਤ ਬੱਚਿਆਂ ਨੂੰ ਸਕੂਲ ਛੱਡ ਕੇ ਵਾਪਸ ਘਰ ਜਾ ਰਹੀ ਸੀ| ਗੋਲੀਬਾਰੀ ਵਿੱਚ ਔਰਤ ਨੂੰ ਗੋਲੀ ਲੱਗੀ ਹੈ| ਘਟਨਾ ਦਵਾਰਕਾ ਸੈਕਟਰ 12 ਦੀ ਹੈ| ਦੱਸਿਆ ਜਾ ਰਿਹਾ ਹੈ ਕਿ ਦਵਾਰਕਾ ਦੇ ਸੈਕਟਰ 12 ਦੀ ਰਹਿਣ ਵਾਲੀ ਔਰਤ ਕਿਰਨ ਬਾਲਾ ਆਪਣੀ ਕਾਰ ਤੇ ਜਾ ਰਹੀ ਸੀ| ਜਿਵੇਂ ਹੀ ਉਹ ਸੈਕਟਰ 13 ਦੇ ਗੋਲਚੱਕਰ ਕੋਲ ਪਹੁੰਚੀ ਤਾਂ ਪਿੱਛਿਓਂ ਆਏ ਬਾਈਕ ਸਵਾਰ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ|
ਇਸ ਵਿੱਚੋਂ ਇਕ ਗੋਲੀ ਗੱਡੀ ਦਾ ਕੱਚ ਤੋੜਦੇ ਹੋਏ ਔਰਤ ਦੇ ਗਲੇ ਵਿੱਚ ਜਾ ਲੱਗੀ| ਘਟਨਾ ਤੋਂ ਬਾਅਦ ਬਾਈਕ ਸਵਾਰ ਬਦਮਾਸ਼ ਫਰਾਰ ਹੋ ਗਏ| ਸੂਚਨਾ ਮਿਲਦੇ ਹੀ ਪੁਲੀਸ ਮੌਕੇ ਤੇ ਪੁੱਜੀ| ਪੁਲੀਸ ਨੇ ਜ਼ਖਮੀ ਔਰਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ| ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ| ਫਿਲਹਾਲ ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ|
ਚਸ਼ਮਦੀਦਾਂ ਅਨੁਸਾਰ ਵਾਰਦਾਤ ਨੂੰ ਅੰਜਾਮ ਦੇਣ ਆਏ ਬਦਮਾਸ਼ਾਂ ਨੇ ਹੈੱਲਮੇਟ ਲਗਾਇਆ ਹੋਇਆ ਸੀ| ਉਨ੍ਹਾਂ ਨੇ ਫਿਲਮੀ ਸਟਾਈਲ ਵਿੱਚ ਚੱਲਦੀ ਗੱਡੀ ਤੇ ਗੋਲੀਆਂ ਚਲਾਈਆਂ| ਪਹਿਲੀ ਗੋਲੀ ਕਿਰਨ ਬਾਲਾ ਦੀ ਕਾਰ ਦੇ ਸ਼ੀਸ਼ੇ ਨਾਲ ਟਕਰਾਈ, ਉੱਥੇ ਹੀ ਦੂਜੀ ਗੋਲੀ ਔਰਤ ਦੇ ਗਲੇ ਵਿੱਚ ਲੱਗ ਗਈ| ਗੋਲੀ ਲੱਗਣ ਤੋਂ ਬਾਅਦ ਔਰਤ ਨੇ ਕਾਰ ਤੋਂ ਕੰਟਰੋਲ ਗਵਾ ਦਿੱਤਾ ਅਤੇ ਗੱਡੀ ਗੋਲ ਚੱਕਰ ਤੇ ਹੀ ਪਲਟ ਗਈ| ਇਸ ਤੋਂ ਬਾਅਦ ਦੋਵੇਂ ਬਦਮਾਸ਼ ਫਰਾਰ ਹੋ ਗਏ| ਉੱਥੇ ਮੌਜੂਦ ਲੋਕਾਂ ਨੇ ਔਰਤ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਅਤੇ ਨੇੜਲੇ ਹਸਪਤਾਲ ਪਹੁੰਚਇਆ|

Leave a Reply

Your email address will not be published. Required fields are marked *