ਦਿੱਲੀ ਵਿੱਚ ਕੰਟੇਨਰ ਵਿੱਚ ਤੰਦੂਰ ਰੱਖ ਕੇ ਸੌ ਰਹੇ 6 ਵਿਅਕਤੀਆਂ ਦੀ ਦਮ ਘੁੱਟਣ ਨਾਲ ਮੌਤ

ਨਵੀਂ ਦਿੱਲੀ, 29 ਨਵੰਬਰ (ਸ.ਬ.) ਸ਼ਹਿਰ ਦੇ ਛਾਉਣੀ (ਕੈਂਟੋਨਮੈਂਟ) ਇਲਾਕੇ ਵਿੱਚ ਕਥਿਤ ਤੌਰ ਤੇ ਦਮ ਘੁੱਟਣ ਨਾਲ 6 ਵਿਅਕਤੀਆਂ ਦੀ ਮੌਤ ਹੋ ਗਈ| ਇਹ ਲੋਕ ਇਕ ਵੱਡੇ ਕੰਟੇਨਰ ਦੇ ਅੰਦਰ ਸੌ ਰਹੇ ਸੀ, ਜਿਸ ਵਿੱਚ ਇਕ ਭੱਖਦਾ ਹੋਇਆ ਤੰਦੂਰ ਵੀ ਮੌਜੂਦ ਸੀ| ਇਹ ਜਾਣਕਾਰੀ ਪੁਲੀਸ ਨੇ ਦਿੱਤੀ| ਪੁਲੀਸ ਦੇ ਮੁਤਾਬਕ ਹਾਦਸੇ ਵਿੱਚ ਮਰਨ ਵਾਲੇ ਲੋਕ ਇਕ ਵਿਆਹ ਦੇ ਪ੍ਰੋਗਰਾਮ ਵਿੱਚ ਖਾਣਾ ਬਣਾਉਣ ਲਈ ਛਾਉਣੀ ਆਏ ਸੀ| ਪੁਲੀਸ ਨੇ ਦੱਸਿਆ ਕਿ ਰਾਤੀ ਕੰਮ ਖਤਮ ਕਰਨ ਦੇ ਬਾਅਦ ਉਹ ਕੰਟੇਨਰ ਵਿੱਚ ਸੌਣ ਲਈ ਚਲੇ ਗਏ|
ਇਸ ਕੰਟੇਨਰ ਵਿੱਚ ਉਹ ਬਰਤਨ ਲੈ ਕੇ ਆਏ ਸੀ| ਉਨ੍ਹਾਂ ਨੇ ਖੁਦ ਨੂੰ ਗਰਮ ਰੱਖਣ ਲਈ ਅੰਦਰ ਤੰਦੂਰ ਵੀ ਰੱਖ ਲਿਆ| ਮਰਨ ਵਾਲਿਆਂ ਦੀ ਪਛਾਣ ਰੁਦਰਪੁਰ ਵਾਸੀ ਅਮਿਤ, ਪੰਕਜ, ਅਨਿਲ, ਨੇਪਾਲ ਵਾਸੀ ਕਮਲ ਅਤੇ ਗੋਰਖਪੁਰ ਵਾਸੀ ਅਵਧ ਲਾਲ ਅਤੇ ਦੀਪ ਚੰਦ ਦੇ ਤੌਰ ਤੇ ਕੀਤੀ ਗਈ ਹੈ|

Leave a Reply

Your email address will not be published. Required fields are marked *