ਦਿੱਲੀ ਵਿੱਚ ਗਾਰਡ ਸਮੇਤ ਪਰਿਵਾਰ ਦੇ ਚਾਰ ਵਿਅਕਤੀਆਂ ਦਾ ਕਤਲ

ਨਵੀਂ ਦਿੱਲੀ, 7 ਅਕਤੂਬਰ (ਸ.ਬ.) ਦਿੱਲੀ ਦੇ ਮਾਨਸਰੋਵਰ ਪਾਰਕ ਵਿੱਚ ਇਕ ਪਰਿਵਾਰ ਦੇ ਚਾਰ ਵਿਅਕਤੀਆਂ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ| ਮਰਨ ਵਾਲਿਆਂ ਵਿੱਚ 3 ਔਰਤਾਂ ਅਤੇ ਇਕ ਬਜ਼ੁਰਗ ਵੀ ਸ਼ਾਮਲ ਹੈ| ਕਾਤਲਾਂ ਨੇ ਉਥੇ ਮੌਜੂਦ ਗਾਰਡ ਨੂੰ ਮਾਰ ਦਿੱਤਾ| ਦੱਸਿਆ ਜਾ ਰਿਹਾ ਹੈ ਕਿ ਪੁਲੀਸ ਨੂੰ ਮਾਨਸਰੋਵਰ ਪਾਰਕ ਇਲਾਕੇ ਤੋਂ ਸੂਚਨਾ ਮਿਲੀ ਕਿ ਇਕ ਪਰਿਵਾਰ ਦੇ ਚਾਰ ਵਿਅਕਤੀਆਂ ਦਾ ਕਤਲ ਹੋ ਗਿਆ ਹੈ|  ਪੁਲੀਸ ਇਸ ਮਾਮਲੇ ਦੀ ਜਾਂਚ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਰਾਹੀਂ ਕਰ ਰਹੀ ਹੈ| ਮਾਰੇ ਗਏ ਲੋਕਾਂ ਵਿੱਚ ਨੁਪੂਰ ਜ਼ਿੰਦਲ (35), ਅੰਜਲੀ ਜ਼ਿੰਦਲ (33), ਉਰਮੀਲਾ (65) ਅਤੇ ਸੰਗੀਤਾ ਗੁਪਤਾ (43) ਸ਼ਾਮਲ ਹੈ| ਉਥੇ ਹੀ ਮਾਰੇ ਗਏ ਗਾਰਡ ਦੀ ਪਛਾਣ ਰਾਕੇਸ਼ (50) ਦੇ ਰੂਪ ਵਿੱਚ ਹੋਈ ਹੈ| ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਲੋਕ ਇਕ ਮਿਲ ਮਾਲਕ ਦੇ ਘਰ ਦੇ ਮੈਂਬਰ ਹਨ| ਇਸ ਮਿਲ ਤੇ 7 ਭਰਾਵਾਂ ਦਾ ਮਾਲਕਾਨਾ ਹੱਕ ਹੈ| ਉਰਮਿਲਾ ਦੇ ਪਤੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ| ਉਦੋਂ ਤੋਂ ਉਹ ਆਪਣੀਆਂ ਤਿੰਨ ਬੇਟੀਆਂ ਨਾਲ ਇੱਥੇ ਰਹਿ ਰਹੀ ਸੀ| ਇਨ੍ਹਾਂ ਵਿੱਚੋਂ ਇਕ ਬੇਟੀ ਵਿਧਵਾ ਸੀ, ਜੋ ਕਿ 2 ਦਾ ਵਿਆਹ ਨਹੀਂ ਹੋਇਆ ਸੀ| ਦੱਸਿਆ ਜਾ ਰਿਹਾ ਹੈ ਕਿ ਮਿਲ ਵਿਕਣ ਵਾਲੀ ਸੀ, ਜਿਸ ਨੂੰ ਲੈ ਕੇ ਵਿਵਾਦ ਸੀ| ਜਿਸ ਪਰਿਵਾਰ ਦੇ ਲੋਕਾਂ ਦਾ ਕਤਲ ਕੀਤਾ ਗਿਆ ਹੈ, ਉਨ੍ਹਾਂ ਦਾ ਗੁਜ਼ਾਰਾ ਕਿਸੇ ਹੋਰ ਪ੍ਰਾਪਰਟੀ ਤੋਂ ਆਉਣ ਵਾਲੇ ਕਿਰਾਏ ਨਾਲ ਚੱਲਦਾ ਸੀ|
ਪੁਲੀਸ ਦਾ ਕਹਿਣਾ ਹੈ ਕਿ ਅਪਰਾਧੀਆਂ ਨੇ ਬੇਰਹਿਮੀ ਨਾਲ ਇਨ੍ਹਾਂ ਦਾ ਕਤਲ ਕੀਤਾ ਹੈ| ਪੁਲਸ ਕਈ ਪ੍ਰਾਪਰਟੀ ਵਿਵਾਦ ਸਮੇਤ ਕਈ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ| ਪੁਲਸ ਦਾ ਕਹਿਣਾ ਹੈ ਕਿ ਅਜੇ ਕਤਲ ਦੇ ਕਾਰਨਾਂ ਤੇ ਸਪੱਸ਼ਟ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ ਹੈ| ਪਹਿਲੀ ਦ੍ਰਿਸ਼ਤਾ ਵਿੱਚ ਮਾਮਲਾ ਪ੍ਰਾਪਰਟੀ ਵਿਵਾਦ ਦਾ ਲੱਗ ਰਿਹਾ ਹੈ|

Leave a Reply

Your email address will not be published. Required fields are marked *