ਦਿੱਲੀ ਵਿੱਚ ਠੰਡ ਕਾਰਨ 14 ਦਿਨਾਂ ਵਿੱਚ 96 ਵਿਅਕਤੀਆਂ ਦੀ ਮੌਤ

ਨਵੀਂ ਦਿੱਲੀ, 16 ਜਨਵਰੀ (ਸ.ਬ.) ਦਿੱਲੀ ਵਿੱਚ ਠੰਡ ਦਾ ਕਹਿਰ ਜਾਰੀ ਹੈ| ਠੰਡ ਨੇ ਆਮ ਲੋਕਾਂ ਦੀ ਹਾਲਤ ਖਰਾਬ ਕਰ ਦਿੱਤੀ ਹੈ| ਸਥਿਤੀ ਇੰਨੀ ਖਰਾਬ ਹੋ ਗਈ ਹੈ ਕਿ ਠੰਡ ਦੇ ਕਾਰਨ ਰਾਜਧਾਨੀ ਵਿੱਚ ਪਿਛਲੇ 14 ਦਿਨਾਂ ਵਿੱਚ 96 ਬੇਘਰ ਲੋਕਾਂ ਦੀ ਜਾਨਾਂ ਜਾ ਚੁੱਕੀਆਂ ਹਨ| ਮੌਤ ਦੇ ਇਸ ਖਤਰਨਾਕ ਅੰਕੜਿਆਂ ਤੋਂ ਠੰਡ ਦੇ ਕਹਿਰ ਦਾ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ| ਠੰਡ ਤੋਂ ਮੌਤ ਦਾ ਇਹ ਅੰਕੜਾ ਸੀ. ਐਚ. ਡੀ. (ਸੈਂਟਰ ਫਾਰ ਹਿਸਟਲ ਡਿਵੈਲਪਮੈਂਟ) ਨਾਂ ਦੀ ਇਕ ਏਜੰਸੀ ਨੇ ਕੀਤਾ ਹੈ| ਇਨ੍ਹਾਂ ਲੋਕਾਂ ਵਿੱਚ ਸਭ ਤੋਂ ਜ਼ਿਆਦਾ ਮੌਤ ਉੱਤਰੀ ਦਿੱਲੀ ਵਿੱਚ ਹੋਈ ਹੈ| ਅੱਜ ਪਾਰਾ 7 ਡਿਗਰੀ ਤੱਕ ਹੇਠਾ ਆ ਗਿਆ ਹੈ| ਰਿਪੋਰਟ ਮੁਤਾਬਕ ਦਸੰਬਰ 2018 ਤੋਂ ਜਨਵਰੀ 2019 ਤੱਕ ਠੰਡ ਨਾਲ ਕੁੱਲ 331 ਮੌਤਾਂ ਹੋ ਚੁੱਕੀਆਂ ਹਨ| ਇਨ੍ਹਾਂ ਵਿੱਚ ਸਿਰਫ 235 ਲੋਕ ਅਜਿਹੇ ਹਨ, ਜਿਨ੍ਹਾਂ ਦੀ ਦਸੰਬਰ ਮਹੀਨੇ ਵਿੱਚ ਮੌਤ ਹੋਈ ਸੀ ਅਤੇ ਜਨਵਰੀ ਵਿੱਚ 96 ਵਿਅਕਤੀਆਂ ਦੀ ਮੌਤ ਹੋਈ ਹੈ| ਮਰਨ ਵਾਲੇ ਲੋਕ ਬੇਘਰ ਸਨ, ਜੋ ਰੋਜੀ ਰੋਟੀ ਦੇ ਲਈ ਦਿੱਲੀ ਆਏ ਹੋਏ ਸੀ ਅਤੇ ਮਜ਼ਦੂਰੀ ਕਰ ਕੇ ਗੁਜ਼ਾਰਾ ਕਰ ਰਹੇ ਸਨ|
ਸੈਂਟਰ ਫਾਰ ਹਿਸਟਲ ਡਿਵੈਲਪਮੈਂਟ ਨੇ ਦੱਸਿਆ ਹੈ ਕਿ ਕੋਤਵਾਲੀ, ਸਿਵਲ ਲਾਈਨ, ਸਰਾਂ ਰੋਹਿਲਾ ਜਿਸ ਨੂੰ ਲੈ ਕੇ ਸਰਕਾਰ ਸਭ ਤੋਂ ਜ਼ਿਆਦਾ ਰੈਣਬਸੇਰੇ ਹੋਣ ਦਾ ਦਾਅਵਾ ਕਰਦੀ ਹੈ, ਉੱਥੇ 14 ਤੋਂ 23 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ| ਰਾਜਧਾਨੀ ਵਿੱਚ ਉੱਤਰ ਤੋਂ ਆ ਰਹੀ ਬਰਫੀਲੀ ਹਵਾਵਾਂ ਦੇ ਚੱਲਦਿਆਂ ਤਾਪਮਾਨ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ| ਇਸ ਤੋਂ ਇਲਾਵਾ ਕੋਹਰੇ ਨੇ ਵੀ ਲੋਕਾਂ ਦਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਹੈ| ਕੋਹਰੇ ਕਾਰਨ ਹਾਲਤ ਇੰਨੀ ਗੰਭੀਰ ਹੈ ਕਿ ਰਾਜਧਾਨੀ ਪਹੁੰਚਣ ਵਾਲੀਆਂ 11 ਟ੍ਰੇਨਾਂ ਦੇਰੀ ਨਾਲ ਚਲ ਰਹੀਆਂ ਹਨ|

Leave a Reply

Your email address will not be published. Required fields are marked *