ਦਿੱਲੀ ਵਿੱਚ ਠੰਡ ਦਾ ਅਸਰ, ਦੇਰੀ ਨਾਲ ਚੱਲ ਰਹੀਆਂ ਹਨ 32 ਟਰੇਨਾਂ

ਨਵੀਂ ਦਿੱਲੀ, 21 ਦਸੰਬਰ (ਸ.ਬ.) ਰਾਸ਼ਟਰੀ ਰਾਜਧਾਨੀ ਵਿੱਚ ਅੱਜ ਸਵੇਰ ਹਵਾ ਚੱਲਦੀ ਰਹੀ ਅਤੇ ਮੌਸਮ ਸਾਫ ਰਿਹਾ| ਇੱਥੋਂ ਦਾ ਤਾਪਮਾਨ 11.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ| ਨਾਲ ਹੀ ਉੱਤਰੀ ਰਾਜਾਂ ਵਿੱਚ ਘੱਟ ਦ੍ਰਿਸ਼ਤਾ ਕਾਰਨ 32 ਟਰੇਨਾਂ ਦੀ ਆਵਾਜਾਈ ਵਿੱਚ ਦੇਰੀ ਹੋਈ ਅਤੇ ਪੰਜ ਹੋਰ ਟਰੇਨਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ| ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਵਿੱਚ ਦ੍ਰਿਸ਼ਤਾ ਆਮ ਰਹੀ| ਸਵੇਰੇ 5.30 ਵਜੇ 2 ਹਜ਼ਾਰ ਮੀਟਰ ਅਤੇ 8.30 ਵਜੇ 1500 ਮੀਟਰ ਦ੍ਰਿਸ਼ਤਾ ਦਰਜ ਕੀਤੀ ਗਈ| ਫਿਲਹਾਲ ਉੱਥੇ ਧੁੰਦ ਦਾ ਵੀ ਅਸਰ ਰਿਹਾ| ਉਨ੍ਹਾਂ ਨੇ ਦੱਸਿਆ ਕਿ ਸਵੇਰੇ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲ ਰਹੀ ਸੀ, ਜਿਸ ਕਾਰਨ ਦ੍ਰਿਸ਼ਤਾ ਦਾ ਪੱਧਰ ਆਮ ਰਿਹਾ|
ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਸੈਲਸੀਅਸ ਵਧ 11.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ| ਜ਼ਿਆਦਾਤਰ ਤਾਪਮਾਨ 25 ਡਿਗਰੀ ਸੈਲਸੀਅਸ ਦੇ ਕਰੀਬ ਬਣੇ ਰਹਿਣ ਦੀ ਸੰਭਾਵਨਾ ਹੈ| ਸਵੇਰੇ 8.30 ਵਜੇ 77 ਫੀਸਦੀ ਨਮੀ ਦਰਜ ਕੀਤੀ ਗਈ| ਵੀਰਵਾਰ ਵੀ ਮੌਸਮ ਸਾਫ ਰਹਿਣ ਅਤੇ ਧੁੰਦ ਰਹਿਣ ਦਾ ਅਨੁਮਾਨ ਜ਼ਾਹਰ ਕੀਤਾ ਗਿਆ ਹੈ| ਦਿੱਲੀ ਹਵਾਈ ਅੱਡੇ ਤੇ ਆਵਾਜਾਈ ਆਮ ਰਹੀ| ਦਿੱਲੀ ਹਵਾਈ ਅੱਡੇ ਦੀ ਵੈੱਬਸਾਈਟ ਅਨੁਸਾਰ ਜਹਾਜ਼ਾਂ ਦੀ ਆਵਾਜਾਈ ਅਤੇ ਰਵਾਨਗੀ ਹੋਈ| ਹਾਲਾਂਕਿ ਰੇਲਵੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਖਰਾਬ ਦ੍ਰਿਸ਼ਤਾ ਕਾਰਨ 32 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ ਅਤੇ 5 ਟਰੇਨਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ|  ਤਾਪਮਾਨ 11.6 ਡਿਗਰੀ ਸੈਲਸੀਅਤ ਜਦੋਂ ਕਿ ਜ਼ਿਆਦਾਤਰ ਤਾਪਮਾਨ 24.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ|

Leave a Reply

Your email address will not be published. Required fields are marked *