ਦਿੱਲੀ ਵਿੱਚ ਪ੍ਰਦੂਸ਼ਣ ਖਤਰਨਾਕ ਪੱਧਰ ਤੇ, ਸਕੂਲੀ ਬੱਚਿਆਂ ਦੇ ਬਾਹਰ ਜਾਣ ਤੇ ਰੋਕ ਲਾਉਣ ਦੀ ਸਲਾਹ

ਨਵੀਂ ਦਿੱਲੀ, 7 ਨਵੰਬਰ (ਸ.ਬ.) ਰਾਜਧਾਨੀ ਦਿੱਲੀ ਨੂੰ ਇਕ ਵਾਰ ਫਿਰ ਪ੍ਰਦੂਸ਼ਣ ਦਾ ਪਾਰਾ ਚੜ੍ਹ ਗਿਆ ਹੈ| ਇਸ ਤੇ ਇੰਡੀਅਨ ਮੈਡੀਕਲ    ਐਸੋਸੀਏਸ਼ਨ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੌਦੀਆ ਤੋਂ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ| ਮੈਡੀਕਲ ਐਸੋਸੀਏਸ਼ਨ ਨੇ ਸਿਸੌਦੀਆ ਨੂੰ ਪੱਤਰ ਲਿਖ ਕੇ ਸਾਰੇ ਸਕੂਲਾਂ ਵਿੱਚ ਬੱਚਿਆਂ ਦੇ ਆਊਟਡੋਰ ਗੇਮਜ਼ ਤੇ ਰੋਕ ਲਾਉਣ ਦੀ ਅਪੀਲ ਕੀਤੀ ਹੈ| ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਪੱਤਰ ਵਿੱਚ ਕਿਹਾ ਹੈ ਕਿ ਦਿੱਲੀ-ਐਨ.ਸੀ.ਆਰ. ਦੀ ਹਵਾ ਵਿੱਚ ਪ੍ਰਦੂਸ਼ਣ ਖਤਰਨਾਕ ਪੱਧਰ ਤੇ ਪੁੱਜ ਗਿਆ ਹੈ| ਇਸ ਪ੍ਰਦੂਸ਼ਣ ਪੱਧਰ ਦਾ ਬੱਚਿਆਂ ਤੇ ਸਭ ਤੋਂ ਵਧ ਖਤਰਾ ਮੰਡਰਾ ਰਿਹਾ ਹੈ| ਅਜਿਹੇ ਵਿੱਚ ਖਰਾਬ ਹਵਾ ਵਿੱਚ ਖੇਡਣ ਨਾਲ ਬੱਚੇ ਬੀਮਾਰੀਆਂ ਦੀ ਜਕੜ ਵਿੱਚ ਆ ਸਕਦੇ ਹਨ|
ਨਾਲ ਹੀ ਸਿੱਖਿਆ ਮੰਤਰੀ ਮਨੀਸ਼ ਸਿਸੌਦੀਆ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਦੇ ਸਾਰੇ ਸਕੂਲਾਂ ਵਿੱਚ ਹੋਣ ਵਾਲੇ ਆਊਟਡੋਰ ਗੇਮਜ਼, ਬਾਹਰੀ ਸਰਗਰਮੀ ਤੇ ਤੁਰੰਤ ਪ੍ਰਭਾਵ ਨਾਲ ਰੋਕ ਲਾ ਦੇਣ|
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਕੇ.ਕੇ. ਅਗਰਵਾਲ ਅਤੇ ਜਨਰਲ ਸਕੱਤਰ ਆਰ.ਐਨ. ਟੰਡਨ ਨੇ ਕਿਹਾ ਕਿ ਏਅਰ ਕਵਾਲਿਟੀ ਇੰਡੈਕਸ ਵਿੱਚ ਜਦੋਂ ਪ੍ਰਦੂਸ਼ਣ ਪੱਧਰ 200 ਤੋਂ ਉਪਰ ਪੁੱਜ ਜਾਂਦਾ ਹੈ ਤਾਂ ਬਾਹਰ ਖੁੱਲ੍ਹੀ ਹਵਾ ਵਿੱਚ ਜਾਣਾ ਪਾਬੰਦੀਸ਼ੁਦਾ ਹੋ ਜਾਂਦਾ ਹੈ| ਮੌਜੂਦਾ ਸਮੇਂ ਵਿੱਚ ਦਿੱਲੀ-ਐਨ.ਸੀ.ਆਰ. ਵਿੱਚ ਪ੍ਰਦੂਸ਼ਣ ਪੱਧਰ ਗੰਭੀਰ ਸ਼੍ਰੇਣੀ ਵਿੱਚ ਪੁੱਜ ਚੁਕਿਆ ਹੈ|

Leave a Reply

Your email address will not be published. Required fields are marked *