ਦਿੱਲੀ ਵਿੱਚ ਬਣੇਗਾ ਦੇਸ਼ ਦਾ ਪਹਿਲਾ ਪਲਾਜ਼ਮਾ ਬੈਂਕ : ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ, 29 ਜੂਨ (ਸ.ਬ.) ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ| ਇਸ ਆਫਤ ਦਰਮਿਆਨ  ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੀਡੀਆ ਨਾਲ ਗੱਲ ਕਰਦਿਆਂ ਨੇ ਕਿਹਾ ਕਿ ਦਿੱਲੀ ਵਿੱਚ ਪਲਾਜ਼ਮਾ ਬੈਂਕ ਦਾ ਨਿਰਮਾਣ ਕੀਤਾ ਜਾਵੇਗਾ| ਇਹ ਦੇਸ਼ ਦਾ ਪਹਿਲਾ ਪਲਾਜ਼ਮਾ ਬੈਂਕ ਹੋਵੇਗਾ| ਇਸ ਨੂੰ 2 ਦਿਨਾਂ ਦੇ ਅੰਦਰ ਸ਼ੁਰੂ ਕਰ ਦਿੱਤਾ ਜਾਵੇਗਾ| ਇਸ ਵਿੱਚ ਜੋ ਵੀ ਵਿਅਕਤੀ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਠੀਕ ਹੋਇਆ ਹੈ, ਉਹ ਆਪਣਾ ਪਲਾਜ਼ਮਾ ਦੇ ਸਕਦਾ ਹੈ| ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਤੁਹਾਨੂੰ ਲੋਕਾਂ ਦੀ ਜਾਨ ਬਚਾਉਣ ਦਾ ਮੌਕਾ ਮਿਲ ਰਿਹਾ ਹੈ, ਇਸ ਲਈ ਵੱਧ ਤੋਂ ਵੱਧ ਪਲਾਜ਼ਮਾ ਡੋਨੇਟ ਕਰੋ| ਕੇਜਰੀਵਾਲ ਨੇ ਦੱਸਿਆ ਕਿ ਹੁਣ ਤੱਕ 29 ਕੋਰੋਨਾ ਮਰੀਜ਼ਾਂ ਤੇ ਪਲਾਜ਼ਮਾ ਥੈਰੇਪੀ ਦਾ ਕਲੀਨਿਕਲ ਟ੍ਰਾਇਲ ਕੀਤਾ ਗਿਆ, ਜਿਸ ਦੇ ਨਤੀਜੇ ਚੰਗੇ ਰਹੇ| 
ਉਹਨਾਂ ਕਿਹਾ ਕਿ ਇਹ ਪਲਾਜ਼ਮਾ ਬੈਂਕ ਦਿੱਲੀ ਵਿੱਚ ਲੀਵਰ ਅਤੇ ਪਿੱਤ ਵਿਗਿਆਨ ਸੰਸਥਾ ਵਿੱਚ ਸਥਾਪਤ ਕੀਤਾ ਜਾਵੇਗਾ| ਜਿੰਨੇ ਵੀ ਕੋਰੋਨਾ ਮਰੀਜ਼ ਠੀਕ ਹੋਏ ਹਨ, ਦਿੱਲੀ ਸਰਕਾਰ ਉਨ੍ਹਾਂ ਸਾਰਿਆਂ ਨੂੰ ਫੋਨ ਕਰ ਕੇ ਪਲਾਜ਼ਮਾ ਦਾਨ ਕਰਨ ਲਈ ਪ੍ਰੇਰਿਤ ਕਰੇਗੀ ਤਾਂ ਕਿ ਸਾਰਿਆਂ ਦੀ ਜਾਨ ਬਚਾਈ ਜਾ ਸਕੇ| ਉਨ੍ਹਾਂ ਨੇ ਕਿਹਾ,”ਪਲਾਜ਼ਮਾ ਡੋਨਰਜ਼ ਲਈ ਪੂਰੀ ਸਹੂਲਤ ਕੀਤੀ ਹੈ| ਉਹਨਾਂ ਦੇ ਆਉਣ-ਜਾਣ ਅਤੇ ਟੈਕਸੀ ਦਾ ਖਰਚਾ ਸਰਕਾਰ ਦੇਵੇਗੀ, ਸਿਰਫ ਤੁਸੀਏ ਪਲਾਜ਼ਮਾ ਦੇਣ ਦੇ ਇਛੁੱਕ ਹੋਵੋ| ਆਈ. ਐਲ. ਬੀ. ਐਸ. ਹਸਪਤਾਲ ਜੋ ਗੈਰ-ਕੋਵਿਡ ਹਸਪਤਾਲ ਹੈ, ਉਸ ਵਿੱਚ ਡੋਨੇਸ਼ਨ ਦੀ ਵਿਵਸਥਾ ਰਹੇਗੀ|”
ਇਸ ਦੇ ਨਾਲ ਹੀ ਕੇਜਰੀਵਾਲ ਨੇ ਐਲ.ਐਨ.ਜੇ.ਪੀ. ਹਸਪਤਾਲ ਦੇ ਡਾਕਟਰ ਦੀ ਕੋਰੋਨਾ ਨਾਲ ਮੌਤ ਤੇ ਦੁੱਖ ਜ਼ਾਹਰ ਕੀਤਾ| ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਇਸ ਜਜ਼ਬੇ ਨੂੰ ਸਲਾਮ ਹੈ| ਇਸ ਦੇ ਨਾਲ ਡਾਕਟਰ ਦੇ ਪਰਿਵਾਰ ਨੂੰ ਇਕ ਕਰੋੜ ਦੀ ਮਦਦ ਦਿੱਤੀ ਜਾਵੇਗੀ|

Leave a Reply

Your email address will not be published. Required fields are marked *