ਦਿੱਲੀ ਵਿੱਚ ਬਦਮਾਸ਼ਾਂ ਵਲੋਂ ਸਿਰ ਵਿੱਚ ਗੋਲੀ ਮਾਰ ਕੇ ਬਜੁਰਗ ਦਾ ਕਤਲ


ਨਵੀਂ ਦਿੱਲੀ, 24 ਨਵੰਬਰ (ਸ.ਬ.) ਪੱਛਮੀ ਦਿੱਲੀ ਦੇ ਵਿਕਾਸਪੁਰੀ ਵਿੱਚ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਬਦਮਾਸ਼ਾਂ ਨੇ 70 ਸਾਲ ਦੇ ਇਕ ਬਜ਼ੁਰਗ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ| ਪੁਲੀਸ ਨੇ ਇਸ ਘਟਨਾਂ  ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਵਿਕਾਸਪੁਰੀ ਵਾਸੀ ਉਤਮ ਸਿੰਘ ਦੇ ਤੌਰ ਤੇ ਹੋਈ ਹੈ| ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 5 ਵਜ ਕੇ 20 ਮਿੰਟ ਤੇ ਪੁਲੀਸ ਨੂੰ ਸੂਚਨਾ ਮਿਲੀ ਕਿ ਵਿਕਾਸਪੁਰੀ ਵਿੱਚ ਮਕਾਨ ਨੰਬਰ- ਐਚ-358 ਦੇ ਨੇੜੇ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ| 
ਪੁਲੀਸ ਡਿਪਟੀ ਕਮਿਸ਼ਨਰ ਦੀਪਕ ਪੁਰੋਹਿਤ ਨੇ ਦੱਸਿਆ ਕਿ ਉਤਮ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ| ਗੋਲੀ ਉਨ੍ਹਾਂ ਦੇ ਸਿਰ ਵਿੱਚ ਲੱਗੀ ਸੀ| ਉਹਨਾਂ ਦੱਸਿਆ ਕਿ ਘਟਨਾ ਦੇ ਸਮੇਂ ਮੋਟਰਸਾਈਕਲ ਸਵਾਰ ਦੋ ਵਿਅਕਤੀ ਉਤਮ ਸਿੰਘ ਦੇ ਘਰ ਦੇ ਆਲੇ-ਦੁਆਲੇ ਦੇਖੇ ਗਏ ਸਨ| ਉਨ੍ਹਾਂ ਨੇ ਹੈਲਮੇਟ ਪਹਿਨੇ ਹੋਏ ਸਨ| ਜਦੋਂ ਉੱਤਮ ਸਿੰਘ ਨੇ ਆਪਣੇ ਘਰ        ਨੇੜੇ ਕਾਰ ਰੋਕੀ ਤਾਂ ਬਾਈਕ ਤੇ ਪਿੱਛੇ ਬੈਠੇ ਵਿਅਕਤੀ ਨੇ ਉਨ੍ਹਾਂ ਤੇ ਗੋਲੀ ਚੱਲਾ ਦਿੱਤੀ, ਇਸ ਤੋਂ ਬਾਅਦ ਉਥੋਂ ਫਰਾਰ ਹੋ ਗਏ| ਸ੍ਰ. ਸਿੰਘ ਕਰਾਲਾ ਪਿੰਡ ਦੇ ਆਨੰਦਪੁਰ ਧਾਮ ਦੇ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਦੇ ਸਨ| ਉਹ ਪ੍ਰਾਪਰਟੀ ਡੀਲਰ ਸਨ| ਡੀ. ਸੀ. ਪੀ. ਨੇ ਦੱਸਿਆ ਕਿ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *