ਦਿੱਲੀ ਵਿੱਚ ਬੇਖੌਫ ਬਦਮਾਸ਼ਾਂ ਨੇ ਕਾਰ ਤੇ ਕੀਤੀ ਫਾਈਰਿੰਗ, ਇਕ ਔਰਤ ਦੀ ਮੌਤ

ਨਵੀਂ ਦਿੱਲੀ, 25 ਅਕਤੂਬਰ (ਸ.ਬ.) ਦੇਸ਼ ਦੀ ਰਾਜਧਾਨੀ ਦਿੱਲੀ ਦਿਨ ਪ੍ਰਤੀ ਦਿਨ ਅਸੁਰੱਖਿਅਤ ਹੁੰਦੀ ਜਾ ਰਹੀ ਹੈ| ਜਾਣਕਾਰੀ ਅਨੁਸਾਰ ਸ਼ਾਲੀਮਾਰ ਬਾਗ ਇਲਾਕੇ ਵਿੱਚ ਬਦਮਾਸ਼ਾਂ ਨੇ ਇਕ ਕਾਰ ਤੇ ਫਾਇਰਿੰਗ ਕਰ ਦਿੱਤੀ| ਗੋਲੀ ਲੱਗਣ ਨਾਲ ਪ੍ਰਿਆ ਮੇਹਰਾ ਨਾਂ ਦੀ ਔਰਤ ਦੀ ਮੌਤ ਹੋ ਗਈ|
ਜਿਸ ਸਮੇਂ ਬਦਮਾਸ਼ਾਂ ਨੇ ਕਾਰ ਤੇ ਫਾਇਰਿੰਗ ਕੀਤੀ, ਉਸ ਸਮੇਂ ਗੱਡੀ ਵਿੱਚ ਪ੍ਰਿਆ ਨਾਲ ਉਸ ਦਾ ਪਤੀ ਅਤੇ ਇਕ ਸਾਲ ਦਾ ਬੱਚਾ ਵੀ ਮੌਜੂਦ ਸੀ| ਪੁਲੀਸ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ| ਅਜੇ ਤੱਕ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ| ਹਾਲਾਂਕਿ ਪੁਲੀਸ ਨੂੰ ਲੁੱਟਖੋਹ ਦਾ ਵਿਰੋਧ ਕਰਨ ਤੇ ਵਾਰਦਾਤ ਨੂੰ ਅੰਜਾਮ ਦੇਣ ਦਾ ਸ਼ੱਕ ਹੈ|

Leave a Reply

Your email address will not be published. Required fields are marked *