ਦਿੱਲੀ ਵਿੱਚ ਬੈਗ ਵਿੱਚੋਂ ਮਿਲੀ ਔਰਤ ਦੀ ਲਾਸ਼

ਨਵੀਂ ਦਿੱਲੀ, 22 ਜੂਨ (ਸ.ਬ.) ਦਿੱਲੀ ਦੇ ਜਾਮੀਆ ਇਲਾਕੇ ਨੇੜੇ ਬੈਗ ਦੇ ਅੰਦਰ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ| ਲਾਸ਼ ਨੂੰ ਦੇਖਣ ਤੋਂ ਲੱਗਦਾ ਹੈ ਕਿ ਔਰਤ ਦਾ ਕਤਲ ਬੀਤੀ ਸਵੇਰੇ ਕੀਤਾ ਗਿਆ ਹੈ| ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲੀਸ ਨੇ ਆਸਪਾਸ ਦੇ ਸੀ.ਸੀ.ਟੀ.ਵੀ ਫੁਟੇਜ਼ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਹੈ| ਜਿਸ ਨਾਲ ਦੋਸ਼ੀਆਂ ਦਾ ਪਤਾ ਲਗਾਇਆ ਜਾ ਸਕੇ| ਹੁਣ ਤੱਕ ਔਰਤ ਦੀ ਪਹਿਚਾਣ ਨਹੀਂ ਕੀਤੀ ਜਾ ਸਕੀ ਹੈ| ਜਾਣਕਾਰੀ ਮੁਤਾਬਕ ਅੱਜ ਸਵੇਰ ਪੁਲੀਸ ਨੂੰ ਸੂਚਨਾ ਮਿਲੀ ਕਿ ਦਿੱਲੀ ਦੇ ਜਾਮੀਆ ਇਲਾਕੇ ਨੇੜੇ ਇਕ ਬੈਗ ਪਿਆ ਹੈ ਅਤੇ ਉਸ ਵਿੱਚ ਕਿਸੇ ਔਰਤ ਦੀ ਲਾਸ਼ ਹੈ|
ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ| ਹੁਣ ਤੱਕ ਇਸ ਗੱਲ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ ਕਿ ਕਤਲ ਕਿਸ ਤਰ੍ਹਾਂ ਕੀਤਾ ਗਿਆ ਹੈ| ਔਰਤ ਦਾ ਕਤਲ ਕੱਲ੍ਹ ਸਵੇਰੇ ਕੀਤਾ ਜਾ ਚੁੱਕਿਆ ਸੀ|
ਔਰਤ ਦੀ ਉਮਰ 25-30 ਦੇ ਵਿਚਕਾਰ ਦੱਸੀ ਜਾ ਰਹੀ ਹੈ| ਪੁਲੀਸ ਮੁਤਾਬਕ ਔਰਤ ਦਾ ਕਤਲ ਕਿਤੇ ਹੋਰ ਕੀਤਾ ਗਿਆ ਹੈ ਅਤੇ ਇੱਥੇ ਲਿਆ ਕੇ ਸੁੱਟਿਆ ਗਿਆ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *