ਦਿੱਲੀ ਵਿੱਚ ਭਾਰੀ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਭਰਿਆ ਪਾਣੀ

ਨਵੀਂ ਦਿੱਲੀ, 20 ਅਗਸਤ (ਸ.ਬ.) ਦਿੱਲੀ-ਐਨ. ਸੀ. ਆਰ. ਵਿੱਚ ਅੱਜ ਭਾਰੀ ਮੀਂਹ ਕਾਰਨ ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਤੋਂ ਪਾਣੀ ਭਰ ਗਿਆ ਹੈ| ਲਗਾਤਾਰ ਪੈ ਰਹੇ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਗਲੀਆਂ ਪਾਣੀ ਵਿਚ ਡੁੱਬ ਗਈਆਂ ਹਨ| ਸੜਕਾਂ ਕਈ ਫੁੱਟ ਤੱਕ ਪਾਣੀ ਨਾਲ ਭਰ ਗਈਆਂ ਹਨ| ਪਾਣੀ ਭਰ ਜਾਣ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਘਰਾਂ ਤੋਂ ਦਫਤਰਾਂ ਲਈ ਨਿਕਲੇ ਲੋਕਾਂ ਨੂੰ ਲੰਬੇ ਜਾਮ ਨਾਲ ਵੀ ਜੂਝਣਾ ਪੈ ਰਿਹਾ ਹੈ|
ਜਿਕਰਯੋਗ ਹੈ ਕਿ ਭਾਰੀ ਮੀਂਹ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ| ਦਿੱਲੀ ਦੇ ਪ੍ਰਹਿਲਾਦਪੁਰ ਪੁਲ ਦੇ ਅੰਡਰਪਾਸ ਵਿੱਚ ਗੱਡੀਆਂ ਡੁੱਬ ਗਈਆਂ| ਉਨ੍ਹਾਂ ਨੂੰ ਕਰੇਨ ਦੀ ਮਦਦ ਨਾਲ ਕੱਢਿਆ ਗਿਆ| ਹਾਲਾਂਕਿ ਹੁਣ ਇਸ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ| ਦਿੱਲੀ ਵਿੱਚ ਇਸ ਮਾਨਸੂਨ ਵਿੱਚ ਅਗਸਤ ਮਹੀਨਾ 10 ਸਾਲਾਂ ਵਿੱਚ ਸਭ ਤੋਂ ਠੰਡਾ ਬਣ ਗਿਆ| ਇਸ ਤੋਂ ਪਹਿਲਾਂ 10 ਸਾਲਾਂ ਦੌਰਾਨ ਅਗਸਤ ਵਿੱਚ ਤਾਪਮਾਨ ਕਦੇ 27.7 ਡਿਗਰੀ ਦੇ ਪੱਧਰ ਤੇ ਨਹੀਂ ਪੁੱਜਾ ਹੈ| ਮੌਸਮ ਮਹਿਕਮੇ ਨੇ 25 ਅਗਸਤ ਤੱਕ ਦਿੱਲੀ ਵਿਚ ਚੰਗਾ ਮੀਂਹ ਪੈਣ ਦਾ ਅਨੁਮਾਨ ਜਾਰੀ ਕੀਤਾ ਹੈ| ਦਿੱਲੀ ਵਿਚ ਕੁਝ ਹਿੱਸਿਆਂ ਵਿੱਚ ਤਾਂ ਇਸ ਤਰ੍ਹਾਂ ਦਾ ਮੀਂਹ ਇਸ ਸੀਜ਼ਨ ਵਿਚ ਪਹਿਲੀ ਵਾਰ ਹੀ ਪਿਆ| ਦਿੱਲੀ ਦੇ ਦੱਖਣੀ, ਪੱਛਮੀ, ਉੱਤਰੀ ਅਤੇ ਪੂਰਬੀ ਖੇਤਰਾਂ ਵਿਚ ਅਜੇ ਤੱਕ ਤੇਜ਼ ਮੀਂਹ ਨਹੀਂ ਪਿਆ ਸੀ|

Leave a Reply

Your email address will not be published. Required fields are marked *