ਦਿੱਲੀ ਵਿੱਚ ਭਾਰੀ ਮੀਂਹ ਕਾਰਨ ਸੜਕ ਵਿਚਾਲੇ ਫਸੀ ਯਾਤਰੀਆਂ ਨਾਲ ਭਰੀ ਬੱਸ

ਨਵੀਂ ਦਿੱਲੀ, 1 ਸਤੰਬਰ (ਸ.ਬ.) ਰਾਜਧਾਨੀ ਦਿੱਲੀ ਦੇ ਯਮੁਨਾ ਬਾਜ਼ਾਰ ਇਲਾਕੇ ਵਿੱਚ ਰਿੰਗ ਰੋਡ ਉਤੇ ਹਨੂੰਮਾਨ ਮੰਦਿਰ ਦੇ ਕੋਲ ਮੀਂਹ ਦਾ ਪਾਣੀ ਇਕੱਠਾ ਹੋਣ ਕਾਰਨ ਇੱਕ ਯਾਤਰੀ ਬੱਸ ਫਸ ਗਈ| ਪੁਲੀਸ ਪ੍ਰਸ਼ਾਸਨ ਨੇ ਮੌਕੇਉਤੇ ਪਹੁੰਚ ਕੇ ਰਾਹਤ ਅਤੇ ਬਚਾਅ ਮੁਹਿੰਮ ਚਲਾ ਕੇ ਬੱਸ ਵਿੱਚ ਫਸੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ| ਦਿੱਲੀ ਵਿੱਚ ਭਾਰੀ ਮੀਂਹ ਕਾਰਨ ਸੜਕਾਂ ਉਤੇ ਥਾਂ-ਥਾਂ ਪਾਣੀ ਭਰ ਗਿਆ ਹੈ|

Leave a Reply

Your email address will not be published. Required fields are marked *