ਦਿੱਲੀ ਵਿੱਚ ਮਾਂ ਨੇ 8 ਮਹੀਨੇ ਦੇ ਪੁੱਤਰ ਦਾ ਬੇਰਹਿਮੀ ਨਾਲ ਕੀਤਾ ਕਤਲ

ਨਵੀਂ ਦਿੱਲੀ, 20 ਅਪ੍ਰੈਲ (ਸ.ਬ.) ਦਿੱਲੀ ਦੇ ਅਮਨ ਬਿਹਾਰ ਇਲਾਕੇ ਵਿੱਚ ਇਕ ਮਾਂ ਨੇ 8 ਮਹੀਨੇ ਦੇ ਪੁੱਤਰ ਦਾ ਸਿਰ ਕੁਚਲ ਕੇ ਕਤਲ ਕਰ ਦਿੱਤਾ| ਪਿਤਾ ਜਦੋਂ ਕੰਮ ਕਰਕੇ ਵਾਪਸ ਆਇਆ ਤਾਂ ਪੁੱਤਰ ਦੀ ਖੂਨ ਨਾਲ ਭਰੀ ਲਾਸ਼ ਦੇਖੀ| ਘਟਨਾ ਦੀ ਸੂਚਨਾ ਮਿਲਣ ਤੇ ਪੁੱਜੀ ਪੁਲੀਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ|
ਜਾਣਕਾਰੀ ਮੁਤਾਬਕ ਦਿੱਲੀ ਦੇ ਅਮਨ ਬਿਹਾਰ ਇਲਾਕੇ ਵਿੱਚ ਅੱਜ ਸਵੇਰੇ ਇਕ ਮਾਂ ਦੀ ਹਰਕਤ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ| ਮਹਿਲਾ ਨੇ ਆਪਣੇ 8 ਮਹੀਨੇ ਦੇ ਬੱਚੇ ਦਾ ਕਤਲ ਕਰ ਦਿੱਤਾ| ਕਤਲ ਕਰਨ ਦੇ ਬਾਅਦ ਮਹਿਲਾ ਘਰ ਦੇ ਅੰਦਰ ਹੀ ਰਹੀ| ਸਵੇਰੇ ਜਦੋਂ ਔਰਤ ਦਾ ਪਤੀ ਘਰ ਪੁੱਜਾ ਤਾਂ ਪੁੱਤਰ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਿਆ| ਔਰਤ ਦੇ ਪੁੱਛਣ ਤੇ ਉਸ ਨੇ ਕਤਲ ਦੀ ਗੱਲ ਕਬੂਲ ਕਰ ਲਈ| ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਤੇ ਪੁੱਜੀ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ|

Leave a Reply

Your email address will not be published. Required fields are marked *