ਦਿੱਲੀ ਵਿੱਚ ਮੀਂਹ ਕਾਰਨ ਠੰਡ ਵਿੱਚ ਹੋਰ ਵਾਧਾ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਸੰਘਣੀ ਧੁੰਦ ਛਾਈ


ਨਵੀਂ ਦਿੱਲੀ, 2 ਜਨਵਰੀ (ਸ.ਬ.) ਹੱਡ ਕੰਬਾਅ ਦੇਣ ਵਾਲੀ ਠੰਡ ਦਰਮਿਆਨ ਰਾਜਧਾਨੀ ਦਿੱਲੀ ਸਮੇਤ ਐਨ. ਸੀ. ਆਰ. ਦੇ ਕਈ ਇਲਾਕਿਆਂ ਵਿੱਚ ਅੱਜ ਸਵੇਰੇ ਮੀਂਹ ਪਿਆ, ਇਸ ਨਾਲ ਠੰਡ ਹੋ ਵੱਧ ਗਈ ਹੈ। ਭਾਰਤੀ ਮੌਸਮ ਮਹਿਕਮੇ ਮੁਤਾਬਕ ਦਿੱਲੀ ਦੇ ਪਾਲਮ ਵਿੱਚ ਅੱਜ ਸਵੇਰੇ 0.4 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਦਿੱਲੀ ਦੇ ਸਫਦਰਜੰਗ ਵਿੱਚ ਅੱਜ ਸਵੇਰੇ 8.30 ਵਜੇ 7.0 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਕੱਲ੍ਹ 1 ਜਨਵਰੀ ਨੂੰ ਦਿੱਲੀ ਦਾ ਤਾਪਮਾਨ 1.1 ਡਿਗਰੀ ਤੇ ਪਹੁੰਚ ਗਿਆ ਸੀ। ਪੂਰੇ ਉਤਰ ਭਾਰਤ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ। ਇਸ ਨਾਲ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ।
ਧੁੰਦ ਕਾਰਨ ਵੀ ਆਵਾਜਾਈ ਵਿੱਚ ਰੁਕਾਵਟ ਆ ਰਹੀ ਹੈ। ਮੌਸਮ ਮਹਿਕਮੇ ਨੇ ਦੱਸਿਆ ਕਿ ਅੱਜ ਸਵੇਰੇ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਸੰਘਣੀ ਧੁੰਦ ਛਾਈ ਰਹੀ। ਇਸ ਤੋਂ ਇਲਾਵਾ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਕਈ ਇਲਾਕਿਆਂ ਵਿਚ ਸੰਘਣੀ ਧੁੰਦ ਰਹੀ। ਦਿੱਲੀ ਨਾਲ ਲੱਗਦੇ ਯੂ. ਪੀ. ਦੇ ਮੁਰਾਦਾਬਾਦ ਵਿਚ ਸੰਘਣੀ ਧੁੰਦ ਛਾਈ ਰਹਿਣ ਕਾਰਨ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਮੌਸਮ ਮਹਿਕਮੇ ਦਾ ਕਹਿਣਾ ਹੈ ਕਿ ਸ਼ੀਤ ਲਹਿਰ ਦਾ ਸਾਹਮਣਾ ਕਰ ਰਹੇ ਉੱਤਰ ਭਾਰਤ ਵਿਚ ਤਾਪਮਾਨ ਵਿੱਚ 3 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਨਾਲ 3 ਜਨਵਰੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *