ਦਿੱਲੀ ਵਿੱਚ ਰਾਤ ਭਰ ਪਿਆ ਬਰਸਾਤ ਕਾਰਨ ਕਈ ਇਲਾਕਿਆਂ ਵਿੱਚ ਭਰਿਆ ਪਾਣੀ

ਨਵੀਂ ਦਿੱਲੀ, 13 ਅਗਸਤ (ਸ.ਬ.) ਰਾਸ਼ਟਰੀ ਰਾਜਧਾਨੀ ਦਿੱਲੀ-ਐਨ. ਸੀ. ਆਰ. ਵਿਚ ਰਾਤ ਭਰ ਮੀਂਹ ਪਿਆ, ਜੋ ਕਿ ਸਵੇਰੇ ਵੀ ਜਾਰੀ ਰਿਹਾ, ਜਿਸ ਨਾਲ ਸ਼ਹਿਰ ਦੇ ਕਈ ਹਿੱਸਿਆਂ ਵਿਚ ਪਾਣੀ ਭਰ ਗਿਆ| ਇਸ ਭਾਰੀ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਪਰ ਦਿੱਲੀ ਦੀਆਂ ਸੜਕਾਂ ਪਾਣੀ ਨਾਲ ਭਰ ਗਈਆਂ| ਕਈ ਥਾਂ ਪਾਣੀ ਭਰ ਜਾਣ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਮੌਸਮ ਮਹਿਕਮੇ ਮੁਤਾਬਕ ਸਵੇਰੇ ਸਾਢੇ 5 ਵਜੇ ਤੱਕ ਪਾਲਮ ਵੇਧਸ਼ਾਲਾ ਵਿੱਚ 86 ਅਤੇ ਸਫਦਰਜੰਗ ਮੌਸਮ ਕੇਂਦਰ ਵਿਚ 42.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ| 
ਭਾਰੀ ਮੀਂਹ ਕਾਰਨ ਕਈ ਥਾਂ ਤੇ ਟ੍ਰੈਫਿਕ ਦੀ ਰਫਤਾਰ ਥੰਮ੍ਹ ਗਈ ਹੈ| ਦਿੱਲੀ-ਐਨ. ਸੀ. ਆਰ. ਦੇ ਕਈ ਇਲਾਕਿਆਂ ਵਿੱਚ ਮੀਂਹ ਇੰਨਾ ਭਾਰੀ ਪਿਆ ਕਿ ਵਿਜ਼ੀਬਿਲਟੀ ਬੇਹੱਦ ਘੱਟ ਹੋ ਗਈ| ਮੀਂਹ ਨਾਲ ਥਾਂ-ਥਾਂ ਪਾਣੀ ਭਰ ਗਿਆ| ਮੀਂਹ ਇਸ ਤਰ੍ਹਾਂ ਪੈਦਾ ਰਿਹਾ ਤਾਂ ਦਿੱਲੀ ਵਾਲਿਆਂ ਲਈ ਬਾਹਰ ਨਿਕਲਣਾ ਮੁਸ਼ਕਲ ਹੋ ਜਾਵੇਗਾ|
ਦਿੱਲੀ ਵਿੱਚ ਭਾਰੀ ਮੀਂਹ ਪੈਣ ਨਾਲ ਨਵੀਂ ਦਿੱਲੀ ਰੇਲਵੇ ਸਟੇਸ਼ਨ ਨੇੜੇ ਪਾਣੀ ਭਰ ਗਿਆ| ਅਗਸਤ ਵਿੱਚ ਹੁਣ ਤੱਕ ਆਮ ਤੋਂ 72 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ, ਜੋ 10 ਸਾਲਾਂ ਵਿੱਚ ਸਭ ਤੋਂ ਘੱਟ ਹੈ| ਮੌਸਮ ਵਿਭਾਗ ਵਲੋਂ ਦੱਸਿਆ ਗਿਆ ਕਿ  ਅਗਲੇ ਦੋ ਦਿਨਾਂ ਤੱਕ ਹਲਕਾ ਮੀਂਹ ਜਾਰੀ ਰਹੇਗਾ|

Leave a Reply

Your email address will not be published. Required fields are marked *