ਦਿੱਲੀ ਵਿੱਚ ਰਾਸ਼ਨ ਵੰਡ ਸਬੰਧੀ ਵੱਡਾ ਘੋਟਾਲਾ ਹੋਇਆ: ਕੈਗ ਰਿਪੋਰਟ

ਨਵੀਂ ਦਿੱਲੀ, 4 ਅਪ੍ਰੈਲ (ਸ.ਬ.) ਕੈਗ ਰਿਪੋਰਟ ਵਿੱਚ ਦਿੱਲੀ ਵਿੱਚ ਰਾਸ਼ਨ ਨੂੰ ਲੈ ਕੇ ਵੱਡੀ ਗੜਬੜੀ ਦਾ ਖੁਲਾਸਾ ਹੋਇਆ ਹੈ| ਰਿਪੋਰਟ ਮੁਤਾਬਿਕ ਚਾਰਾ ਘੋਟਾਲਾ ਵਾਂਗ ਸਕੂਟਰ ਤੇ ਟੈਂਪੂ ਤੇ ਅਨਾਜ ਢੋਇਆ ਗਿਆ ਹੈ| ਰਿਪੋਰਟ ਮੁਤਾਬਿਕ ਐਫ.ਸੀ.ਆਈ. ਗੋਦਾਮ ਤੋਂ ਰਾਸ਼ਨ ਵੰਡ ਕੇਂਦਰਾਂ ਤੇ 1589 ਕੁਇੰਟਲ ਰਾਸ਼ਨ ਦੀ ਢੁਆਈ ਲਈ ਅੱਠ ਅਜਿਹੀਆਂ ਗੱਡੀਆਂ ਦਾ ਇਸਤੇਮਾਲ ਕੀਤਾ ਗਿਆ, ਜਿਨ੍ਹਾਂ ਦਾ ਰਜਿਸਟਰੇਸ਼ਨ ਨੰਬਰ ਬੱਸ, ਟੈਂਪੂ ਤੇ ਸਕੂਟਰ-ਬਾਈਕ ਦਾ ਸੀ| ਇਨ੍ਹਾਂ ਗੱਡੀਆਂ ਤੇ ਵੱਡੀ ਮਾਤਰਾ ਵਿੱਚ ਅਨਾਜ ਦੀ ਢੁਆਈ ਨਹੀਂ ਹੋ ਸਕਦੀ| 207 ਅਜਿਹੀਆਂ ਗੱਡੀਆਂ ਹਨ, ਜਿਨ੍ਹਾਂ ਵਿਚੋਂ 42 ਦੀ ਰਜਿਸਟਰੇਸ਼ਨ ਹੀ ਨਹੀਂ ਹੈ| ਜਿਸ ਕਾਰਨ ਕੈਗ ਨੇ ਆਪਣੀ ਰਿਪੋਰਟ ਵਿੱਚ ਸ਼ੱਕ ਪ੍ਰਗਟ ਕੀਤਾ ਹੈ ਕਿ ਰਾਸ਼ਨ ਦੀ ਵੰਡ ਹੋਈ ਹੀ ਨਹੀਂ ਤੇ ਅਨਾਜ ਚੋਰੀ ਦੇ ਖਦਸ਼ੇ ਨੂੰ ਨਕਾਰਿਆ ਨਹੀਂ ਜਾ ਸਕਦਾ| ਇਸ ਮਾਮਲੇ ਤੇ ਸਿਆਸਤ ਭੱਖ ਗਈ ਹੈ| ਕਾਂਗਰਸ ਨੇ ਇਸ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ, ਉਥੇ ਹੀ ਭਾਜਪਾ ਨੇ ਇਸ ਵਿੱਚ ਕੇਜਰੀਵਾਲ ਸਰਕਾਰ ਦੀ ਮਿਲੀਭੁਗਤ ਦਾ ਇਲਜਾਮ ਲਗਾਇਆ ਹੈ| ਰਿਪੋਰਟ ਵਿੱਚ ਘੋਟਾਲੇ ਦਾ ਖੁਲਾਸਾ ਹੁੰਦੇ ਹੀ ਮੁੱਖ ਮੰਤਰੀ ਕੇਜਰੀਵਾਲ ਨੇ ਟਵੀਟ ਕੀਤਾ ਹੈ| ਕੇਜਰੀਵਾਲ ਨੇ ਕਿਹਾ ਕਿ ਕੈਗ ਵਲੋਂ ਜਾਰੀ ਭ੍ਰਿਸ਼ਟਾਚਾਰ ਦੇ ਹਰ ਮਾਮਲੇ ਵਿੱਚ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *