ਦਿੱਲੀ ਵਿੱਚ ਸਵੇਰੇ ਰਹੀ ਧੁੰਦ, ਦੇਰੀ ਨਾਲ ਚੱਲ ਰਹੀਆਂ ਨੇ 32 ਟ੍ਰੇਨਾਂ

ਨਵੀਂ ਦਿੱਲੀ, 3 ਫਰਵਰੀ (ਸ.ਬ.) ਰਾਸ਼ਟਰੀ ਰਾਜਧਾਨੀ ਵਿੱਚ ਅੱਜ ਸੰਘਣੀ ਧੁੰਦ ਕਾਰਨ 32 ਟ੍ਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ ਅਤੇ ਤਿੰਨ ਹੋਰ ਟ੍ਰੇਨਾਂ ਨੂੰ ਰੱਦ ਕਰਨਾ ਪਿਆ ਹੈ| ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੀ ਵੈਬਸਾਈਟ ਅਨੁਸਾਰ ਧੁੰਦ ਕਾਰਨ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਨਹੀਂ ਹੋਇਆ| ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ 5.30 ਵਜੇ ਵਿਜੀਬਿਲਟੀ ਦਾ ਪੱਧਰ 1500 ਮੀਟਰ ਦਰਜ ਕੀਤਾ ਗਿਆ ਪਰ ਹਵਾ ਦੀ ਗਤੀ ਘੱਟ ਹੋਣ ਕਾਰਨ ਤਿੰਨ ਘੰਟੇ ਬਾਅਦ ਇਹ ਤੇਜ਼ੀ ਨਾਲ ਡਿੱਗ ਕੇ 200 ਮੀਟਰ ਰਹਿ ਗਿਆ|
ਘੱਟੋ-ਘੱਟ ਤਾਪਮਾਨ ਮੌਸਮ ਦੇ ਔਸਤ ਤਾਪਮਾਨ ਤੋਂ ਇਕ ਡਿਗਰੀ ਵਧ 9.5 ਡਿਗਰੀ ਦਰਜ ਕੀਤਾ ਗਿਆ| ਸਵੇਰੇ 8.30 ਵਜੇ ਨਮੀ 100 ਫੀਸਦੀ ਦਰਜ ਕੀਤੀ ਗਈ| ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੰਘਣੀ ਧੁੰਦ ਕਾਰਨ 32 ਟ੍ਰੇਨਾਂ ਕਈ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ| 5 ਹੋਰ ਟ੍ਰੇਨਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ, ਜਦੋਂ ਕਿ ਖਰਾਬ ਵਿਜੀਬਿਲਟੀ ਕਾਰਨ ਤਿੰਨ ਟ੍ਰੇਨਾਂ ਨੂੰ ਰੱਦ ਕੀਤਾ ਗਿਆ ਹੈ| ਮੌਸਮ ਵਿਭਾਗ ਦੇ ਆਸਮਾਨ ਵਿੱਚ ਬੱਦਲ ਛਾਏ ਰਹਿਣ ਦਾ ਅਨੁਮਾਨ ਜ਼ਾਹਰ ਕੀਤਾ ਹੈ| ਵਧ ਤੋਂ ਵਧ ਤਾਪਮਾਨ 23 ਡਿਗਰੀ ਦੇ ਨੇੜੇ-ਤੇੜੇ ਰਹਿ ਸਕਦਾ ਹੈ|

Leave a Reply

Your email address will not be published. Required fields are marked *