ਦਿੱਲੀ ਵਿੱਚ ਸੰਘਣੀ ਧੁੰਦ ਕਾਰਨ ਟਰੇਨਾਂ ਲੇਟ, ਯਾਤਰੀ ਪਰੇਸ਼ਾਨ

ਨਵੀਂ ਦਿੱਲੀ, 28 ਜਨਵਰੀ (ਸ.ਬ.) ਪਹਾੜੀ ਖੇਤਰਾਂ ਵਿਚ ਭਾਰੀ ਬਰਫਬਾਰੀ ਕਾਰਨ ਉੱਤਰ ਭਾਰਤ ਸ਼ੀਤ ਲਹਿਰ ਅਤੇ ਸੰਘਣੀ ਧੁੰਦ ਦੀ ਲਪੇਟ ਵਿਚ ਹੈ| ਧੁੰਦ ਕਾਰਨ ਅੱਜ ਸਵੇਰ ਨੂੰ ਦਿੱਲੀ ਸਮੇਤ ਉੱਤਰ ਭਾਰਤ ਦੇ ਕਈ ਸਟੇਸ਼ਨਾਂ ਤੋਂ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ| ਸੰਘਣੀ ਧੁੰਦ ਕਾਰਨ ਘੱਟ ਨਜ਼ਰ ਆਉਣ ਕਾਰਨ ਦਿੱਲੀ ਦੀਆਂ 16 ਟਰੇਨਾਂ ਲੇਟ ਹਨ| ਲੰਬੀ ਦੂਰੀ ਵਾਲੀਆਂ ਟਰੇਨਾਂ ਤੈਅ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਧੁੰਦ ਦਾ ਅਸਰ ਉਡਾਣਾਂ ਦੇ ਸਮੇਂ ਤੇ ਵੀ ਪਿਆ ਹੈ|
ਜਿਕਰਯੋਗ ਹੈ ਕਿ ਦਿੱਲੀ ਦੇ ਕੁਝ ਇਲਾਕਿਆਂ ਵਿਚ ਹਵਾ ਦੀ ਗੁਣਵੱਤਾ ਵੀ ਖਰਾਬ ਸ਼੍ਰੇਣੀ ਵਿਚ ਰਿਕਾਰਡ ਕੀਤੀ ਗਈ ਹੈ| ਐਤਵਾਰ ਨੂੰ ਵੀ ਧੁੰਦ ਕਾਰਨ ਦਿੱਲੀ ਤੋਂ 13 ਟਰੇਨਾਂ ਅਤੇ ਕਈ ਉਡਾਣਾਂ ਲੇਟ ਹੋਈਆਂ ਸਨ| ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅੱਜ ਦਿਨ ਭਰ ਦਿੱਲੀ ਦਾ ਆਸਮਾਨ ਸਾਫ ਰਹੇਗਾ| ਹਾਲਾਂਕਿ ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਕੁਝ ਖੇਤਰਾਂ ਵਿੱਚ ਕਾਫੀ ਖਰਾਬ ਦਰਜ ਕੀਤਾ ਗਿਆ ਹੈ|

Leave a Reply

Your email address will not be published. Required fields are marked *