ਦਿੱਲੀ ਵਿੱਚ ਸੰਘਣੀ ਧੁੰਦ ਕਾਰਨ 14 ਟਰੇਨਾਂ ਲੇਟ

ਨਵੀਂ ਦਿੱਲੀ, 8 ਜਨਵਰੀ (ਸ.ਬ.) ਦਿੱਲੀ ਨਿਵਾਸੀਆਂ ਨੇ ਅੱਜ ਦਿਨ ਦੀ ਸ਼ੁਰੂਆਤ ਸਰਦ ਅਤੇ ਧੁੰਦ ਭਰੀ ਸਵੇਰ ਨਾਲ ਕੀਤੀ ਜਿੱਥੇ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਿਹਾ| ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੰਘਣੀ ਧੁੰਦ ਕਾਰਨ 14 ਟਰੇਨਾਂ 2 ਤੋਂ 3 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ| ਰਾਂਚੀ-ਦਿੱਲੀ, ਜੈਨਗਰ-ਆਨੰਦ ਵਿਹਾਰ ਗਰੀਬ ਰੱਥ, ਫਰੱਕਾ ਐਕਸਪ੍ਰੈਸ, ਪੂਰਬੀ ਐਕਸਪ੍ਰੈਸ, ਸਿਯਾਲਦਾਹ ਰਾਜਧਾਨੀ ਉਨ੍ਹਾਂ ਟਰੇਨਾਂ ਵਿਚ ਸ਼ਾਮਲ ਹਨ, ਜੋ ਤੈਅ ਸਮੇਂ ਤੋਂ ਦੇਰੀ ਨਾਲ ਚਲ ਰਹੀਆਂ ਹਨ| ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਿਚ ਸੰਘਣੀ ਧੁੰਦ ਛਾਈ ਰਹੀ, ਜਿਸ ਦੇ ਕਾਰਨ ਸਵੇਰੇ ਸਾਢੇ 5 ਵਜੇ ਪਾਲਮ ਵਿਚ ਦ੍ਰਿਸ਼ਟਤਾ (ਵਿਜ਼ੀਬਿਲਟੀ) 200 ਮੀਟਰ ਅਤੇ ਸਫਦਰਜੰਗ ਵਿਚ 400 ਮੀਟਰ ਰਹਿ ਗਈ| ਅਧਿਕਾਰੀ ਨੇ ਦੱਸਿਆ ਕਿ ਦਿਨ ਭਰ ਆਸਮਾਨ ਸਾਫ ਰਹਿਣ ਦਾ ਅਨੁਮਾਨ ਹੈ| ਤਾਪਮਾਨ 20 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿ ਸਕਦਾ ਹੈ| ਸਵੇਰੇ ਸਾਢੇ 8 ਵਜੇ ਹਵਾ ਵਿਚ ਨਮੀ 100 ਫੀਸਦੀ ਦਰਜ ਕੀਤੀ ਗਈ| ਘੱਟ ਤੋਂ ਘੱਟ ਤਾਪਮਾਨ 7.1 ਡਿਗਰੀ ਸੈਲਸੀਅਸ ਜਦਕਿ ਵੱਧ ਤੋਂ ਵੱਧ ਤਾਪਮਾਨ 20.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ|

Leave a Reply

Your email address will not be published. Required fields are marked *