ਦਿੱਲੀ ਵਿੱਚ 16 ਜਨਵਰੀ ਨੂੰ 81 ਥਾਵਾਂ ਤੇ ਲਗਾਈ ਜਾਵੇਗੀ ਕੋਰੋਨਾ ਵੈਕਸੀਨ: ਕੇਜਰੀਵਾਲ


ਨਵੀਂ ਦਿੱਲੀ, 14 ਜਨਵਰੀ (ਸ.ਬ.) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਦਿੱਲੀ ਵਿੱਚ ਕੋਰੋਨਾ ਟੀਕਾਕਰਨ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ 16 ਜਨਵਰੀ 2021 ਨੂੰ ਦਿੱਲੀ ਵਿੱਚ 81 ਕੇਂਦਰਾਂ ਤੇ ਟੀਕਾਕਰਨ ਕੀਤਾ ਜਾਵੇਗਾ। ਇਨ੍ਹਾਂ ਵਿੱਚ ਹਰੇਕ ਥਾਂ ਤੇ ਇਕ ਦਿਨ ਵਿੱਚ 100 ਲੋਕਾਂ ਨੂੰ ਟੀਕਾ ਲਾਇਆ ਜਾਵੇਗਾ। ਹਫ਼ਤੇ ਵਿਚ 4 ਦਿਨ- ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਟੀਕਾਕਰਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਗਿਣਤੀ ਵਧਾ ਕੇ 175 ਕਰ ਦਿੱਤੀ ਜਾਵੇਗੀ, ਹੌਲੀ-ਹੌਲੀ 1000 ਤੱਕ ਵਧਾਈ ਜਾਵੇਗੀ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਤੋਂ ਸਾਨੂੰ ਹੁਣ ਤੱਕ 2,74,000 ਵੈਕਸੀਨ ਦੀ ਡੋਜ਼ ਮਿਲੀ ਹੈ, ਇਹ ਲਗਭਗ 1,20,000 ਸਿਹਤ ਕਾਮਿਆਂ ਲਈ ਕਾਫੀ ਹੈ। ਦਿੱਲੀ ਵਿੱਚ 2,40,000 ਸਿਹਤ ਕਾਮਿਆਂ ਨੇ ਰਜਿਸਟਰ ਕੀਤਾ ਹੈ। ਜਿਕਰਯੋਗ ਹੈ ਕਿ ਦੇਸ਼ ਵਿੱਚ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ 16 ਜਨਵਰੀ ਤੋਂ ਹੋ ਰਹੀ ਹੈ।

Leave a Reply

Your email address will not be published. Required fields are marked *