ਦਿੱਲੀ ਵਿੱਚ 3 ਅੱਤਵਾਦੀ ਦੇ ਪਲੰਬਰ ਦੇ ਰੂਪ ਵਿੱਚ ਘੁਸਪੈਠ ਕਰਨ ਦਾ ਖਦਸ਼ਾ

ਨਵੀਂ ਦਿੱਲੀ, 18 ਜੂਨ (ਸ.ਬ.) ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਤਵਾਦੀ ਹਮਲੇ ਨੂੰ ਲੈ ਕੇ ਆਈ. ਬੀ. ਨੇ ਅਲਰਟ ਜਾਰੀ ਕੀਤਾ ਹੈ| ਇਸ ਵਿੱਚ ਕਿਹਾ ਗਿਆ ਹੈ ਕਿ ਜੈਸ਼-ਏ-ਮੁਹੰਮਦ ਨਾਲ ਜੁੜੇ 3 ਅੱਤਵਾਦੀ ਪਲੰਬਰ ਬਣ ਕੇ ਕਿਸੇ ਵੀ ਸਰਕਾਰੀ ਇਮਾਰਤ ਵਿੱਚ ਦਾਖਲ ਹੋ ਸਕਦੇ ਹਨ| ਇਹ ਭੀੜ-ਭਾੜ ਵਾਲੀ ਜਗ੍ਹਾ, ਸਕੂਲ ਅਤੇ ਏਅਰਪੋਰਟ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ|
ਪੁਲੀਸ ਮੁਤਾਬਕ ਖੂਫੀਆ ਏਜੰਸੀ ਨੂੰ ਸੂਚਨਾ ਮਿਲੀ ਹੈ ਕਿ ਜੈਸ਼-ਏ-ਮੁਹੱਮਦ ਦੇ ਅੱਤਵਾਦੀ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਦਿੱਲੀ ਆਉਣ ਵਾਲੇ ਹਨ| ਉਨ੍ਹਾਂ ਦੀ ਗਿਣਤੀ 3 ਤੋਂ 4 ਹੋ ਸਕਦੀ ਹੈ| ਖੂਫੀਆ ਇਲਾਕਿਆਂ ਨੇ ਇਸ ਅਲਰਟ ਵਿੱਚ ਅੱਤਵਾਦੀਆਂ ਦੀ ਸੰਖਿਆਂ ਅਤੇ ਉਨ੍ਹਾਂ ਦੇ ਸੰਗਠਨ ਤੱਕ ਦਾ ਜ਼ਿਕਰ ਕੀਤਾ ਹੈ| ਇਸ ਲਈ ਦਿੱਲੀ ਪੁਲੀਸ ਇਸ ਨੂੰ ਕਾਫੀ ਗੰਭੀਰਤਾ ਨਾਲ ਲੈ ਰਹੀ ਹੈ| ਅੱਤਵਾਦੀ ਹਮਲੇ ਨੂੰ ਦੇਖਦੇ ਹੋਏ ਸੈਨਾ ਅਤੇ ਪੈਰਾ ਮਿਲਟਰੀ ਫੋਰਸ ਦੀ ਇਕ ਟੁਕੜੀ ਨੂੰ ਤਿਆਰ ਰਹਿਣ ਨੂੰ ਕਿਹਾ ਗਿਆ ਹੈ| ਦੱਸਿਆ ਜਾ ਰਿਹਾ ਹੈ ਕਿ ਡ੍ਰੋਨ ਤੋਂ ਖਤਰਾ ਅਤੇ ਏਅਰਪੋਰਟ ਤੇ ਵੀ ਅਲਰਟ ਜਾਰੀ ਕੀਤਾ ਗਿਆ ਹੈ| ਇਸ ਤੋਂ ਇਲਾਵਾ ਅੱਤਵਾਦੀ ਡ੍ਰੋਨ ਦੀ ਵੀ ਵਰਤੋਂ ਕਰ ਸਕਦੇ ਹਨ| ਇਸ ਲਈ ਆਈ. ਜੀ. ਆਈ. ਏਅਰਪੋਰਟ ਅਤੇ ਜਹਾਜਾਂ ਦੇ ਰਸਤੇ ਵਿੱਚ ਜਾਂ ਫਿਰ ਰਨਵੇ ਤੇ ਜੇਕਰ ਕੋਈ ਡ੍ਰੋਨ ਜਾਂ ਇਸ ਤਰ੍ਹਾਂ ਦਾ ਕੋਈ ਫਲਾਇੰਗ ਆਬਜੈਕਟ ਦਿੰਦਾ ਹੈ ਤਾਂ ਤੁਰੰਤ ਹੀ ਉਸ ਨੂੰ ਖਤਮ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ|

Leave a Reply

Your email address will not be published. Required fields are marked *